
ਨਿਊਜ਼ ਡੈਸਕ : ਵੱਖਵਾਦੀ ਗਰੁੱਪ ‘ਸਿੱਖਸ ਫਾਰ ਜਸਟਿਸ’ SFJ ਨੇ 14 ਜੁਲਾਈ ਨੂੰ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ ਹਿਸਾਰ ਵੱਲ ਜਾਣ ਵਾਲੇ ਰੇਲ ਟ੍ਰੈਕਾਂ ਨੂੰ ਹਟਾ ਕੇ ਕੋਲ਼ੇ ਦੀ ਸਪਲਾਈ ਨੂੰ ਰੋਕਣ ਲਈ ਇਕ ਸਿਵਲ ਫੁਟੇਜ ਜਾਰੀ ਕੀਤੀ ਹੈ। ਗੁਰਪਤਵੰਤ ਪੰਨੂ ਨੇ ਕਿਹਾ ਹੈ ਕਿ 15 ਅਗਸਤ ਸਿੱਖਾਂ-ਪੰਜਾਬ ਦਾ ਆਜ਼ਾਦੀ ਦਿਹਾੜਾ ਨਹੀਂ ਹੈ। ਬਰਵਾਲਾ ਨੇੜੇ ਪਿੰਡ ਖੇਦਰ ਵਿਖੇ ਸਾਹਮਣੇ ਆਈ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਸਿੱਖ ਕਾਰਕੁਨਾਂ ਨੂੰ ਖਾਲਿਸਤਾਨ ਦੇ ਝੰਡੇ ਤੇ ਨਾਅਰੇ ਲਾਉਂਦਿਆਂ ਰੇਲਵੇ ਟਰੈਕ ਹਟਾ ਰਹੇ ਹਨ।
Pannu ਨੇ ਭਾਰਤ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ 26 ਜਨਵਰੀ 2023 ਨੂੰ ਪੰਜਾਬ ’ਚ ਖਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਉਣ ਦਾ ਐਲਾਨ ਵੀ ਕੀਤਾ ਹੈ। Pannu ਨੇ Khalistan ਪੱਖੀ ਸਿੱਖਾਂ ਨੂੰ ਮੁਰਸ਼ਿਦਾਬਾਦ (ਪੱਛਮੀ ਬੰਗਾਲ) ਤੋਂ ਗਾਂਧੀ ਨਗਰ (Gujrat) ਤੇ ਖੰਡਵਾ (MP) ਤੋਂ ਕੋਟਾ (Rajsthan) ਤੱਕ ਦਿੱਲੀ, ਕੋਲਕਾਤਾ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਅਹਿਮਦਾਬਾਦ, ਨਾਗਪੁਰ ਲਖਨਊ ਤੇ ਭਾਰਤ ਦੇ ਪ੍ਰਮੁੱਖ ਵਪਾਰਕ ਹੱਬ ਤੱਕ ਪ੍ਰਮੁੱਖ ਥਰਮਲ ਪਾਵਰ ਪਲਾਂਟਾਂ ਦੀ ਸੂਚੀ ਦਿੱਤੀ ਹੈ। ਦੇਸ਼ ਭਰ ’ਚ ਫੈਲੇ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ’ਚ ਵਿਘਨ ਪਾਉਣ ਲਈ ਕਿਹਾ ਹੈ।