ਚੰਡੀਗ੍ਹੜ ਡੈਸਕ (Vikram Sehajpal) : ਇਕ ਮਾਮਲਾ ਗੁਰਦਾਸ ਮਾਨ ਨੂੰ ਲੈ ਕੇ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਗਰਮਾ ਚੁੱਕਾ ਹੈ। ਜੀ ਹਾਂ ਗੁਰਦਾਸ ਮਾਨ ਨੇ ਇਕ ਨਿੱਜੀ ਰੇਡੀਓ ਤੇ ਇੰਟਰਵੀਊ ਦੌਰਾਨ ਕਿਹਾ ਭਾਰਤ 'ਚ ਇਕੋ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰਮਨ ਤੇ ਫਰਾਸ਼ ਦੀ ਇਕੋ ਜ਼ੁਬਾਨ ਹੈ ਤਾਂ ਭਾਰਤ ਦੀ ਇਕੋ ਜ਼ੁਬਾਨ ਕਿਉਂ ਨਹੀਂ? ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮਾਂ ਬੋਲੀ ਤੇ ਇਨ੍ਹਾਂ ਜ਼ੋਰ ਦਿੱਤਾ ਜਾ ਰਿਹਾ ਅਤੇ ਮਾਸੀ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਕਿਹਾ ਲੋਕ ਹਿੰਦੀ ਫਿਲਮਾਂ ਅਤੇ ਗੀਤ ਵੀ ਦੇਖਦੇ ਹਨ।
ਜੇਕਰ ਤੁਸੀਂ ਹਿੰਦੀ ਸੁਣਦੇ ਹੋ ਤਾਂ ਤੁਸੀਂ ਪੜ੍ਹ ਵੀ ਸਕਦੇ ਹੋ। ਹਰ ਬੋਲੀ ਸਿੱਖਣੀ ਚਾਹੀਦੀ ਹੈ। ਜੇ ਅਸੀਂ ਮਾਂ ਬੋਲੀ 'ਤੇ ਇੰਨਾ ਜ਼ੋਰ ਦੇ ਰਹੇ ਹੋ ਤਾਂ ਮਾਂਸੀ 'ਤੇ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ 'ਤੇ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਦਾਸ ਮਾਨ ਦੇ ਇਸ ਬਿਆਨ ਨੂੰ ਲੈ ਕੇ ਕੈਨੇਡਾ 'ਚ ਉਨ੍ਹਾਂ ਵਿਰੁੱਧ ਧਰਨੇ ਵੀ ਲੱਗ ਰਹੇ ਹਨ।