ਕਪੂਰਥਲਾ : ਪੰਜਾਬੀ ਗਾਣਿਆਂ ਵਿੱਚ ਇਕ ਗੈਂਗਸਟਾਰ 25-30 ਬੰਦੇ ਮਾਰਦਾ ਦਿਖਾਈ ਦਿੰਦਾ ਹੈ। ਅੱਜ ਕੱਲ ਦੇ ਪੰਜਾਬੀ ਗਾਣੇ ਇਸ ਤਰ੍ਹਾਂ ਦੇ ਬਣਦੇ ਹਨ। ਸਭ ਤੋਂ ਵੱਧ ਸ਼ਰਮ ਵਾਲੀ ਗੱਲ ਹੈ। ਯਾਰਾਂ ਨੂੰ ਸ਼ੋਂਕ ਹਥਿਆਰਾ ਦਾ, ਕਚਿਹਰੀਆਂ ਵਿੱਚ ਮੇਲੇ ਲੱਗਦੇ, ਜਦੋਂ ਪੈਂਦੀ ਹੈ ਤਰੀਖ ਕਿਸੇ ਜੱਟ ਦੀ। ਜਿਥੇ ਹੁੰਦੀ ਪਾਬੰਦੀ ਹਥਿਆਰਾ ਦੀ ਉਥੇ ਜੱਟ ਫਾਇਰ ਕਰਦਾ। ਤੇਰਾ ਯਾਰ ਡਿਫਾਲਟਰ ਤਾਂ ਹੋਇਆ ਕੁਝ ਯਾਰ ਡਿਫਾਲਟਰ ਟੱਕਰ ਗਏ। 21ਵੀਂ ਸਦੀ ਦੇ ਲੋਕ ਪਾਣੀ ਭਰਦੇ, 21ਆਂ ਸਾਲਾਂ ਦਾ ਮੁੰਡਾ ਐਂਡ ਕਰਦਾ। ਅੱਜ ਕੱਲ ਦਾ ਕੋਈ ਪੰਜਾਬੀ ਗਾਣਾ ਇਸ ਤਰ੍ਹਾਂ ਦਾ ਨਹੀਂ ਜਿਸ ਵਿੱਚ ਹਥਿਆਰ, ਸ਼ਰਾਬ ਦੀਆਂ ਬੋਤਲਾਂ, ਨਸ਼ਾ ਆਦਿ ਨਾ ਦਿਖਾਇਆ ਗਿਆ ਹੋਵੇ।
ਕੋਈ ਫਿਲਮ ਪੰਜਾਬੀ ਇਸ ਤਰ੍ਹਾਂ ਦੀ ਨਹੀਂ ਜਿਸ ਵਿੱਚ ਸਾਰੇ ਪੰਜਾਬੀ ਸ਼ਰਾਬੀ ਨਾ ਦਿਖਾਏ ਹੋਣ। ਅੱਜ ਤੋਂ 70 ਸਾਲ ਪਹਿਲਾਂ ਵਿਸ਼ੇ ਤੇ ਬਣੀਆਂ ਪੰਜਾਬੀ ਫਿਲਮਾਂ ਵਿੱਚ ਵੀ ਸਾਰੇ ਕਲਾਕਾਰ ਸ਼ਰਾਬੀ ਹੀ ਦਿਖਾਏ ਗਏ ਹਨ। ਬੜੀ ਸ਼ਰਮ ਵਾਲੀ ਗੱਲ ਹੈ। ਇਸ ਤਰ੍ਹਾਂ ਦੀਆਂ ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਦੇਖ ਕੇ ਪੰਜਾਬ ਦਾ ਨੌਜਵਾਨ ਭੜਕ ਰਿਹਾ ਹੈ। ਕਿਉਂਕਿ ਕੱਚੀ ਉਮਰੇ ਟੀਵੀ ਅਤੇ ਸਿਨੇਮਾ ਦਾ ਗੱਭਰੂਆਂ ਤੇ ਬੜਾ ਅਸਰ ਪੈਂਦਾ ਹੈ। ਇਸੇ ਕਰਕੇ ਪੰਜਾਬ ਦੇ ਨੌਜਵਾਨ ਨਸ਼ੇੜੀ ਅਤੇ ਗੈਂਗਸਟਰ ਬਣ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਤਰ੍ਹਾਂ ਦੇ ਗਾਣਿਆਂ ਤੇ ਰੋਕ ਲਗਾਵੇ। ਜਿਸ ਵਿੱਚ ਹਥਿਆਰ ਅਤੇ ਨਸ਼ਾ ਦਿਖਾਇਆ ਜਾਂਦਾ ਹੈ।
ਅੱਜ ਕੱਲ ਕੁਝ ਗਾਇਕ ਆਪਣੀਆਂ ਸਟੇਜਾਂ ਤੋਂ ਦੇਸ਼ ਭਗਤੀ ਦੀ ਬਹੁਤ ਗੱਲ ਕਰਦੇ ਹਨ। ਮੇਰੀ ਉਨ੍ਹਾਂ ਗਾਇਕਾਂ ਨੂੰ ਇਹੀ ਬੇਨਤੀ ਹੈ ਤੁਸੀਂ ਗੱਲਾਂ ਕਰਨ ਨਾਲੋਂ ਪੰਜਾਬੀ ਗਾਣੇ ਹੀ ਦੇਸ਼ ਭਗਤੀ, ਧਾਰਮਿਕ, ਸਮਾਜਿਕ ਅਤੇ ਪਿਆਰ ਮੁਹੱਬਤ ਦੇ ਹਲਕੇ ਫੁਲਕੇ ਗੀਤ ਗਾਇਆ ਕਰੋ। ਤਾਂ ਕਿ ਨੌਜਵਾਨਾਂ ਤੇ ਚੰਗਾ ਅਸਰ ਹੋਵੇ। ਪੰਜਾਬੀ ਵਿਸ਼ਿਆਂ ਤੇ ਹਿੰਦੀ ਫਿਲਮਾਂ ਦਾ ਡਾਇਰੈਕਟਰ ਯਸ਼ ਚੋਪੜਾ ਜੀ ਸਾਫ ਸੁਥਰੀਆਂ ਫਿਲਮਾਂ ਬਣਾਇਆ ਕਰਦੇ ਸਨ। ਜੋਕਿ ਸਾਰੇ ਵਰਲਡ ਵਿੱਚ ਬਹੁਤ ਕਾਮਯਾਬ ਹੋਇਆ ਕਰਦੀ ਸਨ। ਉਨ੍ਹਾਂ ਫਿਲਮਾਂ ਵਿੱਚ ਹਥਿਆਰ ਜਾਂ ਨਸ਼ਾ ਨਹੀਂ ਦਿਖਾਇਆ ਜਾਂਦਾ ਸੀ। ਫਿਲਮਾਂ ਗੋਲਡਨ ਜੁਬਲੀ ਹੋਇਆ ਕਰਦੀ ਸਨ। ਤੁਸੀਂ ਵੀ ਉਨ੍ਹਾਂ ਤੋਂ ਸੇਧ ਲੈ ਕੇ ਚੰਗੀਆਂ ਫਿਲਮਾਂ, ਚੰਗੇ ਗਾਣੇ ਬਣਾਇਆ ਕਰੋ। ਤਾਂ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਚੰਗੀ ਸੇਧ ਮਿਲ ਸਕੇ।