by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਣ ਜ਼ਿਆਦਾਤਰ ਸਮਾਰਟਫੋਨ ਡਿਊਲ ਸਿਮ ਹੋ ਗਏ ਹਨ। ਪਰ ਜੇਕਰ ਤੁਹਾਨੂੰ ਪਤਾ ਚੱਲੇ ਕਿ ਤੁਸੀਂ ਇਕ ਫ਼ੋਨ 'ਚ 5 ਸਿਮ ਜਾਂ ਫ਼ੋਨ ਨੰਬਰ ਚਲਾ ਸਕਦੇ ਹੋ ਸ਼ਾਇਦ ਤੁਸੀਂ ਹੈਰਾਨ ਹੋ ਜਾਓ ਜਾਂ ਤੁਹਾਨੂੰ ਯਕੀਨੀ ਹੀ ਨਾ ਹੋ ਸਕੇ ਕਿ ਹੁਣ ਇਹ ਮੁਮਕਿਨ ਹੈ। ਇਹ ਚੀਜ਼ eSIM ਸਪੋਰਟ ਰਾਹੀਂ ਉਪਲਬਧ ਹੋ ਗਈ ਹੈ।
ਜਾਣਕਾਰੀ ਅਨੁਸਾਰ ਈ-ਸਿਮ ਦੇ ਯੂਜ਼ਰ ਫੋਨ 'ਚ ਸਿਮ ਪਾਏ ਬਿਨਾਂ ਵੀ ਟੈਲੀਕਾਮ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।ਈ-ਸਿਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਆਪਣੀ ਸਿਮ ਕੰਪਨੀ ਬਦਲਦੇ ਹੋ ਤਾਂ ਤੁਹਾਨੂੰ ਸਿਮ ਕਾਰਡ ਨਹੀਂ ਬਦਲਣਾ ਪਵੇਗਾ। ਇਸ ਦੇ ਨਾਲ ਹੀ ਫ਼ੋਨ ਟੁੱਟਣ ਜਾਂ ਗਿੱਲੇ ਹੋਣ 'ਤੇ ਇਹ ਸਿਮ ਪ੍ਰਭਾਵਿਤ ਨਹੀਂ ਹੁੰਦਾ।