by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਚੱਲ ਰਹੇ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੁਣ ਜਲੰਧਰ ਦੇ ਨੰਗਲ ਅੰਬੀਆਂ ਪਿੰਡ ਦੇ ਇੱਕ ਗ੍ਰੰਥੀ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪਰਚਾ ਦਰਜ਼ ਕਰਵਾਇਆ ਹੈ। ਪਿੰਡ ਨੰਗਲ ਅੰਬੀਆਂ ਦੇ ਗ੍ਰੰਥੀ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਗੁਰੂਘਰ ਦੇ ਅੰਦਰ ਆ ਕੇ ਉਸ 'ਤੇ ਪਿਸਤੌਲ ਰੱਖੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਮੇਰੇ ਪੁੱਤ ਦੇ ਕੱਪੜੇ ਮੰਗੇ ਤੇ ਧਮਕੀ ਦਿੱਤੀ, ਜੇਕਰ ਕਿਸੇ ਨੂੰ ਦੱਸਿਆ ਤਾਂ ਤੈਨੂੰ ਗੋਲੀਆਂ ਮਾਰ ਦੇਵਾਂਗੇ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਭੇਸ ਬਦਲ ਕੇ ਭੱਜਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈਂ। ਫਿਲਹਾਲ ਪੰਜਾਬ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।