ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਬੱਗਾ ਕਲਾਂ ਵਿੱਚ ਨਸ਼ੇ ਲਈ ਪੈਸੇ ਨਾ ਦੇਣ ਤੇ ਪੋਤੇ ਨੇ ਆਪਣੀ ਦਾਦੀ ਦਾ ਕਿਰਪਾਨ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਦੋਸ਼ੀ ਮਨਤੇਜ਼ ਸਿੰਘ ਕਾਫੀ ਸਮੇ ਤੋਂ ਨਸ਼ਾ ਕਰਨ ਦਾ ਆਦੀ ਹੈ ਤੇ ਨਸ਼ਾ ਖਰੀਦਣ ਲਈ ਉਹ ਆਪਣੇ ਘਰਦਿਆਂ ਸਮੇਤ ਆਪਣੀ ਦਾਦੀ ਕੁਲਵੰਤ ਕੌਰ ਪਤਨੀ ਦਾਰਾ ਨੂੰ ਪ੍ਰੇਸ਼ਾਨ ਕਰਦਾ ਸੀ ।ਪੈਸਿਆਂ ਦੀ ਮੰਗ ਪੂਰੀ ਨਹੀ ਹੋਣ 'ਤੇ ਨੌਜਵਾਨ ਘਰ ਵਿੱਚ ਰੋਜ਼ਾਨਾ ਕਲੇਸ਼ ਕਰਦਾ ਹੈ । ਬੀਤੀ ਦਿਨੀ ਦੋਸ਼ੀ ਮਨਤੇਜ ਸਿੰਘ ਨੇ ਆਪਣੇ ਦਾਦੀ ਕੋਲੋਂ ਪੈਸੇ ਮੰਗੇ ਪਰ ਦਾਦੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ।ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਮਨਤੇਜ ਸਿੰਘ ਨੇ ਕਿਰਪਾਨ ਨਾਲ ਆਪਣੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
by jaskamal