ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਬੰਸੀਧਰ ਭਗਤ ਨੂੰ ਚੁਕਾਈ ਸਹੁੰ
by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਰਾਜ ਸਭਾ ’ਚ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਸੀਨੀਅਰ ਮੈਂਬਰ ਬੰਸੀਧਰ ਭਗਤ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੁੱਖ ਸਕੱਤਰ ਡਾ. ਐੱਸ. ਐੱਸ. ਸੰਧੂ, ਮੁੱਖ ਸਕੱਤਰ ਸ਼੍ਰੀ ਆਨੰਦ ਵਰਧਨ, ਰਾਜਪਾਲ ਦੇ ਸਕੱਤਰ ਰੰਜੀਤ ਕੁਮਾਰ ਸਿਨਹਾ ਮੌਜੂਦ ਸਨ।
ਕੀ ਹੁੰਦਾ ਹੈ ਪ੍ਰੋਟੇਸ ਸਪੀਕਰ?
ਪ੍ਰੋਟੇਮ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ਪ੍ਰੋ-ਟੈਮਪੋਰ ਦਾ ਸੰਖੇਪ ਰੂਪ ਹੈ। ਇਸ ਦਾ ਅਰਥ ਹੁੰਦਾ ਹੈ- ਕੁਝ ਸਮੇਂ ਲਈ। ਪ੍ਰੋਟੇਮ ਸਪੀਕਰ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਅਤੇ ਇਸ ਦੀ ਨਿਯੁਕਤੀ ਆਮ ਤੌਰ ’ਤੇ ਉਦੋਂ ਤਕ ਲਈ ਹੁੰਦੀ ਹੈ, ਜਦੋਂ ਤਕ ਲੋਕ ਸਭਾ ਜਾਂ ਵਿਧਾਨ ਸਭਾ ਸਪੀਕਰ ਨਹੀਂ ਚੁਣ ਲੈਂਦੀ। ਪ੍ਰੋਟੇਮ ਸਪੀਕਰ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਂਦਾ ਹੈ ਅਤੇ ਸਹੁੰ ਚੁੱਕਣ ਦਾ ਪੂਰਾ ਪ੍ਰੋਗਰਾਮ ਇਨ੍ਹਾਂ ਦੀ ਦੇਖ-ਰੇਖ ’ਚ ਹੁੰਦਾ ਹੈ।