SBI ਸਣੇ ਇਨ੍ਹਾਂ ਬੈਂਕਾਂ ‘ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਾਣੋ ਆਖਰੀ ਮਿਤੀ ਤੇ ਅਪਲਾਈ ਕਰਨ ਦਾ ਤਰੀਕਾ

by jaskamal

ਨਿਊਜ਼ ਡੈਸਕ : ਬੈਂਕ 'ਚ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖਬਰ ਹੈ। ਦੇਸ਼ ਭਰ 'ਚ ਵੱਖ-ਵੱਖ ਬੈਂਕਾਂ ਵਲੋਂ ਵੱਖ-ਵੱਖ ਅਸਾਮੀਆਂ ਲਈ ਵਿਗਿਆਪਨ ਜਾਰੀ ਕੀਤੇ ਗਏ ਹਨ। ਇਸ ਲਈ ਇਨ੍ਹਾਂ ਬੈਕਾਂ 'ਚ ਨੌਕਰੀ ਪ੍ਰਾਪਤ ਕਰਨ ਦੇ ਇੱਛੁਕ ਉਮੀਦਵਾਰ ਆਪਣੀ ਯੋਗਤਾ ਅਨੁਸਾਰ ਜਲਦ ਹੀ ਅਰਜੀਆਂ ਭਰ ਲੈਣ ਕਿਉਂਕਿ ਇਨ੍ਹਾਂ ਸਾਰੇ ਬੈਂਕਾਂ ਦੀ ਆਖਰੀ ਮਿਤੀ ਮਾਰਚ 2022 'ਚ ਹੀ ਵੱਖ-ਵੱਖ ਤਰੀਕਾਂ ਨੂੰ ਖਤਮ ਹੋਣ ਜਾ ਰਹੀ ਹੈ।

SBI ਵਲੋਂ ਏਸੀਓ ਦੇ ਅਹੁਦਿਆਂ ਲਈ ਯੋਗ ਉਮੀਦਵਾਰਾਂ ਵਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪ੍ਰਕਿਰਿਆ 4 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਆਖਰੀ ਮਿਤੀ 31 ਮਾਰਚ ਤਕ ਹੈ। ਉਮੀਦਵਾਰ ਆਪਣੀਆਂ ਅਰਜ਼ੀਆਂ ਅਧਿਕਾਰਤ ਵੈੱਬਸਾਈਟ 'ਤੇ ਸਬਮਿਟ ਕਰ ਸਕਦੇ ਹਨ।

ਇਸੇ ਤਰ੍ਹਾਂ ਭਾਰਤੀ ਲਘੂ ਉਦਯੋਗ ਬੈਂਕ (SIDBI) ਨੇ ਸਹਾਇਕ ਪ੍ਰਬੰਧ (ਗ੍ਰੇਡ ਏ) ਪਦਾਂ ਲਈ ਭਰਤੀ ਵਿਗਿਆਪਨ ਜਾਰੀ ਕਰਦੇ ਹੋਏ ਅਰਜ਼ੀਆਂ ਦੀ ਪ੍ਰਕਿਰਿਆ 4 ਮਾਰਚ ਤੋਂ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀਆਂ ਭਰ ਸਕਦੇ ਹਨ।

ਬੈਂਕ ਆਫ ਬੜੌਦਾ ਵਲੋਂ ਫ੍ਰਾਡ ਰਿਸਕ ਮੈਨੇਜਮੈਂਟ, ਐੱਮਐੱਸਐੱਮਈ ਤੇ ਕਾਰਪੋਰੇਟ ਕ੍ਰੈਡਿਟ ਡਿਪਾਰਟਮੈਂਟ 'ਚ ਮੈਨੇਜਰ ਤੇ ਅਫਸਰ ਦੇ ਕੁਲ 105 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀਆਂ ਭਰ ਸਕਦੇ ਹਨ। ਬੈਂਕ ਆਫ ਬੜੌਦਾ ਰਿਸਕ ਮੈਨੇਜਮੈਂਟ ਤੇ ਫਰਾਡ ਰਿਸਕ ਡਿਪਾਰਟਮੈਂਟ 'ਚ ਮੈਨੇਜਰ, ਸੀਨੀਅਰ ਮੈਨੇਜਰ, ਹੈੱਡ/ਡਿਪਟੀ ਹੈੱਡ ਦੀਆਂ 42 ਅਸਾਮੀਆਂ ਲਈ ਬਿਨੈ ਪੱਤਰ ਮੰਗ ਰਿਹਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ bankofbaroda.in ਰਾਹੀਂ ਅਪਲਾਈ ਕਰ ਸਕਦੇ ਹਨ।

ਇੰਪੋਰਟ-ਐਕਸਪੋਰਟ ਬੈਂਕ ਆਫ ਇੰਡੀਆ ਦੁਆਰਾ 25 ਫਰਵਰੀ ਤੋਂ ਮੈਨੇਜਮੈਂਟ ਟਰੇਨੀ ਦੀਆਂ 25 ਅਸਾਮੀਆਂ 'ਤੇ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ, eximbankindia.in 'ਤੇ 14 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ