by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : Google ਦੀ ਪਾਪੂਲਰ ਮੈਸੇਜਿੰਗ ਸਰਵਿਸ Google hangout ਨੂੰ 9 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਪਰ ਹੁਣ Google ਵਲੋਂ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। Google ਨੇ ਐਲਾਨ ਕੀਤਾ ਹੈ ਕਿ ਇਹ ਬਦਲਾਅ 22 ਮਾਰਚ ਕੋਂ ਸ਼ੁਰੂ ਹੋ ਜਾਵੇਗਾ।
Google ਵਲੋਂ Google hangout ਨੂੰ ਬੰਦ ਕਰਨ ਦੀ ਸ਼ੁਰੂਆਤ ਜੂਨ 2020 'ਚ ਹੀ ਕਰ ਦਿੱਤੀ ਗਈ ਸੀ। ਉਸ ਸਮੇਂ ਕੰਪਨੀ ਦਾ ਪਲਾਨ ਮੈਸੇਜਿੰਗ ਸਰਵਿਸ ਨੂੰ ਜੀਮੇਲ ਨਾਲ ਇੰਟੀਗ੍ਰੇਟ ਕਰਨਾ ਸੀ। Google chat ਨੂੰ ਲੈਕੇ ਸੋਚਣ ਜੀ ਲੋਡ਼ ਨਹੀਂ ਹੈ ਇਸ ਸਰਵਿਸ ਨੂੰ ਸਾਲ 2017 'ਚ Google Talk ਦੇ ਨਾਮ ਨਾਲ ਲਾਂਚ ਕੀਤਾ ਗਿਆ ਸੀ। ਜਿਸ ਨੂੰ ਬਾਅਦ 'ਚ ਬਦਲ ਕੇ Google Chat ਕਰ ਦਿੱਤਾ ਗਿਆ ਸੀ।