ਫ਼ਿੱਟਬਿਟ ਨੂੰ Google 2.1 ਅਰਬ ਡਾਲਰ ਵਿੱਚ ਖ਼ਰੀਦੇਗੀ

by mediateam

ਵਾਸ਼ਿੰਗਟਨ (Vikram Sehajpal) : ਗੂਗਲ ਵਿਅਰੇਬਲ ਡਿਵਾਇਸ ਖੇਤਰ ਵਿੱਚ ਪ੍ਰਵੇਸ਼ ਕਰਨ ਲਈ ਇਸ ਖੇਤਰ ਦੀ ਮਸ਼ਹੂਰ ਕੰਪਨੀ ਫ਼ਿੱਟਬਿਟ ਨੂੰ 2.1 ਅਰਬ ਡਾਲਰ ਵਿੱਚ ਖਰੀਦਣ ਵਾਲੀ ਹੈ। ਦੋਵੇਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ.ਫ਼ਿੱਟਬਿਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜ਼ਾਕੀਰ ਜੇਮਸ ਪਾਰਕ ਨੇ ਦੋਵਾਂ ਕੰਪਨੀਆਂ ਦੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਅਜਿਹਾ ਭਰੋਸੇਮੰਦ ਬ੍ਰਾਂਡ ਤਿਆਰ ਕੀਤਾ ਹੈ ਜਿਸ ਨਾਲ ਦੁਨੀਆਂ ਭਰ ਵਿੱਚ 2.8 ਕਰੋੜ ਤੋਂ ਜ਼ਿਆਦਾ ਕਿਰਿਆਸ਼ੀਲ ਉਪਭੋਗਤਾਵਾਂ ਦਾ ਸਮਰੱਥਨ ਪ੍ਰਾਪਤ ਹੈ। 

ਇਹ ਉਪਭੋਗਤਾ ਸਿਹਤਮੰਦ ਜੀਵਨ ਲਈ ਸਾਡੇ ਉਤਪਾਦਾਂ ਉੱਤੇ ਭਰੋਸਾ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਗੂਗਲ ਆਦਰਸ਼ ਹਿੱਸੇਦਾਰ ਹੈ। ਫ਼ਿੱਟਬਿਟ ਵਿਅਰੇਬਲ ਸ਼੍ਰੇਣੀ ਵਿੱਚ ਨਵੀਨਤਾ ਜਾਰੀ ਰੱਖੇਗੀ।ਗੂਗਲ ਦੇ ਸੀਨੀਅਰ ਉਪ-ਮੁਖੀ (ਉਪਕਰਨ ਅਤੇ ਸੇਵਾ) ਰਿਕ ਓਸਟਰਲੋ ਨੇ ਕਿਹਾ ਕਿ ਇਹ ਸੌਦਾ ਸਰਵਸ਼੍ਰੇਠ ਹਾਰਡਵੇਅਰ, ਸਾਫ਼ਟਵੇਅਰ ਅਤੇ ਨਕਲੀ ਬੁੱਧੀ ਨੂੰ ਇਕੱਠੇ ਲਿਆਉਣ ਲਈ ਹੈ।