by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਗੂਗਲ ਨੇ ਭਾਰਤ ’ਚ ਸੈਂਕੜਿਆਂ ਦੀ ਗਿਣਤੀ ’ਚ ਨਿੱਜੀ ਲੋਨ ਐਪਸ ਦੀ ਸਮੀਖਿਆ ਕਰਦਿਆਂ ਇਨ੍ਹਾਂ ’ਚੋਂ ਕਈ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਕਈ ਯੂਜ਼ਰਸ ਅਤੇ ਸਰਕਾਰੀ ਏਜੰਸੀਆਂ ਨੇ ਕੰਪਨੀ ਤੋਂ ਇਨ੍ਹਾਂ ਐਪਸ ਬਾਰੇ ਫਿਕਰਮੰਦੀ ਜਤਾਈ ਸੀ।
ਗੂਗਲ ਨੇ ਕਿਹਾ ਕਿ ਜਿਹੜੇ ਐਪਸ ਸੁਰੱਖਿਆ ਨੀਤੀਆਂ ਦੀ ਉਲੰਘਣਾ ਕਰ ਰਹੇ ਸਨ, ਉਨ੍ਹਾਂ ਨੂੰ ਤੁਰੰਤ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਬਾਕੀ ਐਪਸ ਦੇ ਡਿਵੈਲਪਰਜ਼ ਨੂੰ ਕਿਹਾ ਹੈ ਕਿ ਉਹ ਇਹ ਦੱਸਣ ਕਿ ਕਿਵੇਂ ਸਥਾਨਕ ਕਾਨੂੰਨਾਂ ਅਤੇ ਨੇਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਜੇਕਰ ਉਹ ਅਜਿਹਾ ਦਰਸਾਉਣ ’ਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਦੇ ਐਪਸ ਵੀ ਪਲੇਅ ਸਟੋਰ ਤੋਂ ਹਟਾ ਦਿੱਤੇ ਜਾਣਗੇ। ਉਂਜ ਗੂਗਲ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਐਪਸ ਨੂੰ ਹਟਾਇਆ ਗਿਆ ਹੈ।