ਕੋਰੋਨਾ ਨਾਲ ਲੜਨ ਲਈ ਗੂਗਲ ਨੇ ਭਾਰਤ ਨੂੰ ਜਾਰੀ ਕੀਤੇ 135 ਕਰੋੜ ਦੇ ਫੰਡ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਭਾਰਤ ਵਿੱਚ ਕੋਰੋਨਾ ਦੇ ਕੇਸਾਂ 'ਚ ਵਾਧੇ ਨੂੰ ਦੇਖਦੇ ਹੋਏ ਕੈਨੇਡਾ, ਅਮਰੀਕਾ ਤੇ ਬਰਤਾਨੀਆ ਸਣੇ ਕਈ ਦੇਸ਼ ਮਦਦ ਲਈ ਅੱਗੇ ਆ ਰਹੇ ਹਨ। ਹੁਣ ਗੂਗਲ ਕੰਪਨੀ ਨੇ ਵੀ ਭਾਰਤ ਦੀ ਮਦਦ ਲਈ 135 ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਖੁਦ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕੀ ਸੁੰਦਰ ਪਿਚਾਈ ਦੇ ਟਵੀਟ ਦੇ ਮੁਤਾਬਕ ਭਾਰਤ ਵਿੱਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਗੂਗਲ ਨੇ 135 ਕਰੋੜ ਰੁਪਏ ਦਾ ਫੰਡ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਫੰਡ 'ਗਿਵ ਇੰਡੀਆ' ਅਤੇ ਯੂਨੀਸੇਫ਼ ਰਾਹੀਂ ਭਾਰਤ ਨੂੰ ਮਿਲੇਗਾ। 'ਗਿਵ ਇੰਡੀਆ' ਨੂੰ ਦਿੱਤੇ ਗਏ ਫੰਡ ਰਾਹੀਂ ਉਨ੍ਹਾਂ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ, ਜਿਨ੍ਹਾਂ 'ਤੇ ਕੋਰੋਨਾ ਦਾ ਸਭ ਤੋਂ ਵੱਧ ਮਾੜਾ ਅਸਰ ਪਿਆ ਹੈ। ਉਹ ਇਸ ਫੰਡ ਰਾਹੀਂ ਆਪਣੇ ਰੋਜ਼ਮਰ੍ਹਾ ਦੇ ਖਰਚ ਉਠਾ ਸਕਣਗੇ। ਇਸ ਤੋਂ ਬਾਅਦ ਯੂਨੀਸੇਫ਼ ਰਾਹੀਂ ਆਕਸੀਜ਼ਨ ਅਤੇ ਟੈਸਟਿੰਗ ਉਪਕਰਨ ਸਣੇ ਹੋਰ ਮੈਡੀਕਲ ਸਪਲਾਈ ਦਿੱਤੀ ਜਾਵੇਗੀ। ਗੂਗਲ ਦੇ ਕਰਮਚਾਰੀ ਵੀ ਭਾਰਤ ਲਈ ਚੰਦਾ ਇਕੱਠਾ ਕਰਨ ਲਈ ਮੁਹਿੰਮ ਚਲਾ ਰਹੇ ਹਨ। ਹੁਣ ਤੱਕ 900 ਗੂਗਲ ਕਰਮੀਆਂ ਨੇ 3.7 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ।