ਨਿਊਜ਼ ਡੈਸਕ (ਰਿੰਪੀ ਸ਼ਰਮਾ) : Google ਅਲਫਾਬੈਟ ਦੇ CEO ਸੁੰਦਰ ਪਿਚਾਈ ਨੂੰ ਸੈਨ ਫ੍ਰਾਂਸਿਸਕੋ 'ਚ ਉਨ੍ਹਾਂ ਨੂੰ ਵਪਾਰ ਤੇ ਉਦਯੋਗ ਸ਼੍ਰੇਣੀ 'ਚ 2022 ਲਈ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਨੇ ਪਿਚਾਈ ਨੂੰ ਪੁਰਸਕਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾਦਾਇਕ ਯਾਤਰਾ ਵਿਸ਼ਵਵਿਆਪੀ ਨਵੀਨਤਾ 'ਚ ਭਾਰਤੀ ਪ੍ਰਤਿਭਾ ਦ ਯੋਗਦਾਨ ਦੀ ਪੁਸ਼ਟੀ ਕਰਦੀ ਹੈ।
ਸਨਮਾਨ ਸਵੀਕਾਰ ਸੁੰਦਰ ਪਿਚਾਈ ਕਰਦੇ ਕਿਹਾ ਕਿ ਮੈ ਇਸ ਸਨਮਾਨ ਲਈ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਬੁਹੁਤ ਖੁਸ਼ਕਿਸਮਤ ਹਨ ਕਿ ਉਹ ਇੱਕ ਅਜਿਹੇ ਪਰਿਵਾਰ 'ਚ ਵੱਡੇ ਹੋਏ ਹਨ, ਜਿਨ੍ਹਾਂ ਨੇ ਸਿੱਖਣ ਤੇ ਗਿਆਨ ਦਾ ਪਾਲਣ ਪੋਸ਼ਣ ਕੀਤਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ 73ਵੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਵਿੱਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੁੰਦਰ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।