ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਡਿਜੀਟਲ ਸਹਾਇਕ ਕੰਪਨੀ ਜੀਓ ਪਲੇਟਫਾਰਮਾਂ ਵਿੱਚ ਗੂਗਲ ਨੇ 7.73 % ਹਿੱਸੇਦਾਰੀ ਦੇ ਬਦਲੇ 33,737 ਕਰੋੜ ਰੁਪਏ ਅਦਾ ਕੀਤੇ ਹਨ। ਇਸ ਦੇ ਨਾਲ ਕੰਪਨੀ ਫੇਸਬੁੱਕ ਵਰਗੇ ਗਲੋਬਲ ਨਿਵੇਸ਼ਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ।
ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੂਗਲ ਦਾ ਸੰਚਾਲਨ ਅਮਰੀਕੀ ਕੰਪਨੀ ਅਲਫਾਬੈਟ ਇੰਕ ਕਰਦੀ ਹੈ। ਇਸ ਸੌਦੇ ਨਾਲ ਅਮਰੀਕੀ ਟੈਕਨਾਲੌਜੀ ਕੰਪਨੀ ਨੇ ਕਿਸੇ ਭਾਰਤੀ ਕੰਪਨੀ ਵਿੱਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ।
ਗੂਗਲ ਨੇ ਲਈ ਪਲੇਟਫ਼ਾਰਮਾਂ ਵਿੱਚ ਲਈ 7.73 % ਦੀ ਹਿੱਸੇਦਾਰੀ
ਗੂਗਲ ਇੰਟਰਨੈਸ਼ਨਲ ਐਲਐਲਸੀ, ਜੋ ਕਿ ਗੂਗਲ ਐਲਐਲਸੀ ਦੀ ਸਹਾਇਕ ਕੰਪਨੀ ਹੈ। ਜੀਓ ਪਲੇਟਫਾਰਮਾਂ ਨੇ ਗੂਗਲ ਇੰਟਰਨੈਸ਼ਨਲ ਐਲਐਲਸੀ ਨੂੰ ਇਕੁਵਿਟੀ ਸ਼ੇਅਰ ਅਲਾਟ ਕਰ ਦਿੱਤੇ ਹਨ। ਇਸ ਅਲਾਟਮੈਂਟ ਤੋਂ ਬਾਅਦ ਗੂਗਲ ਇੰਟਰਨੈਸ਼ਨਲ ਐਲਐਲਸੀ ਦੀ ਜੀਓ ਪਲੇਟਫਾਰਮਾਂ ਵਿੱਚ 7.73 ਫ਼ੀਸਦੀ ਦੀ ਹਿੱਸੇਦਾਰੀ ਹੋ ਗਈ ਹੈ।ਗੂਗਲ ਅਤੇ ਜੀਓ ਪਲੇਟਫ਼ਾਰਮ ਸਸਤੇ ਸਮਾਰਟਫੋਨ ਵਿਕਸਿਤ ਕਰਨ ਲਈ ਵੀ ਗੱਠਜੋੜ ਕਰਨਗੀਆਂ। ਦੋਵੇਂ ਕੰਪਨੀਆਂ ਨੇ ਜੁਲਾਈ ਵਿੱਚ ਇਹ ਜਾਣਕਾਰੀ ਦਿੱਤੀ ਸੀ।