ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਪੂਰੀ ਦੁਨੀਆ 'ਚ ਗੂਗਲ ਦੀਆਂ ਬਹੁਤ ਸਾਰੀਆਂ ਐਪਸ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਇਹ ਹਮੇਸ਼ਾ ਸਾਈਬਰ ਕ੍ਰਿਮਿਨਲਸ ਦੇ ਨਿਸ਼ਾਨੇ ’ਤੇ ਹੀ ਰਹਿੰਦੀਆਂ ਹਨ। ਇਕ ਲਿਸਟ ਰਾਹੀਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਐਪਸ ਬਾਰੇ ਦੱਸਾਂਗੇ ਜੋ ਤੁਹਾਡਾ ਬੈਂਕ ਖਾਤਾ ਖਾਲ੍ਹੀ ਕਰ ਸਕਦੀਆਂ ਹਨ।
ਗੂਗਲ ਫਾਰਮਸ
ਹੈਕਰਜ਼ ਇਸ ਐਪ ਰਾਹੀਂ ਤੁਹਾਨੂੰ ਫੇਕ ਸਰਵੇ ਅਤੇ ਕੁਇਜ਼ ਦਾ ਹਿੱਸਾ ਬਣਾ ਕੇ ਧੋਖਾਧੜੀ ਦਾ ਸ਼ਿਕਾਰ ਬਣਾ ਸਕਦੇ ਹਨ।
ਗੂਗਲ ਸਟੋਰੇਜ
ਐਂਟੀ ਵਾਇਰਸ ਨਿਰਮਾਤਾ ਕੰਪਨੀ Kaspersky ਨੇ ਦੱਸਿਆ ਹੈ ਕਿ ਇਸ ਐਪ ਰਾਹੀਂ ਤੁਹਾਨੂੰ ਫੇਕ ਲਿੰਕਸ ਭੇਜੇ ਜਾ ਸਕਦੇ ਹਨ ਜਿਨ੍ਹਾਂ ’ਤੇ ਕਲਿੱਕ ਕਰਕੇ ਤੁਸੀਂ ਫੇਕ ਪੇਜ ’ਤੇ ਪਹੁੰਚ ਸਕਦੇ ਹੋ ਅਤੇ ਇਸ ਨਾਲ ਤੁਹਾਡੀ ਪ੍ਰਾਈਵੇਸੀ ਖਤਰੇ ’ਚ ਪੈ ਸਕਦੀ ਹੈ।
ਗੂਗਲ ਮੈਪਸ
ਗੂਗਲ ਮੈਪਸ ’ਚ ਵਪਾਰ ਦੀ ਫੇਕ ਲੋਕੇਸ਼ਨ ਦੱਸੀ ਜਾ ਰਹੀ ਹੈ। ਇਸ ਨਾਲ ਵੀ ਤੁਹਾਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ।
ਗੂਗਲ ਕਲੰਡਰ
ਇਸ ਐਪ ਰਾਹੀਂ ਯੂਜ਼ਰਜ਼ ਨੂੰ ਈਵੈਂਟ ਤੋਂ ਪਹਿਲਾਂ ਰਿਮਾਇੰਡਰ ਭੇਜਿਆ ਜਾਂਦਾ ਹੈ। ਇਸੇ ਰਾਹੀਂ ਕਿਹਾ ਜਾਂਦਾ ਹੈ ਕਿ ਤੁਹਾਡੇ ਅਕਾਊਂਟ ’ਚ ਪੈਸੇ ਟਰਾਂਸਫਰ ਕੀਤੇ ਜਾਣੇ ਹਨ, ਜਿਸ ਲਈ ਤੁਹਾਨੂੰ ਆਪਣਾ ਪਿੰਨ ਦੇਣਾ ਹੋਵੇਗਾ। ਹੈਕਰ ਇਸੇ ਤਰ੍ਹਾਂ ਤੁਹਾਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ।
ਗੂਗਲ ਫੋਟੋਜ਼
ਇਸ ਲਈ ਤੁਹਾਨੂੰ ਫੇਕ ਫੋਟੋਜ਼ ਭੇਜੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੇ ਕੁਮੈਂਟਸ ’ਚ ਪੈਸਿਆਂ ਦੀ ਵੱਡੀ ਰਾਸ਼ੀ ਤੁਹਾਨੂੰ ਟ੍ਰਾਂਸਫਰ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ।