ਮੁੰਬਈ,(ਦੇਵ ਇੰਦਰਜੀਤ) :ਸਚਿਨ ਨੇ ਟਵਿੱਟਰ ’ਤੇ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਦਿੱਤੀ ਹੈ।ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ਼ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਸੰਦੇਸ਼ ਜਾਰੀ ਕਰਦੇ ਹੋਏ ਆਪਣੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮਾਸਟਰ ਬਲਾਸਟਰ ਨੇ ਹਾਲ ਹੀ ’ਚ ਵਰਡਲ ਰੋਡ ਸੇਫਟੀ ਸੀਰੀਜ਼ ’ਚ ਖੇਡਣ ਉੱਤਰੇ ਸੀ ਤੇ ਉਨ੍ਹਾਂ ਦੀ ਟੀਮ ਚੈਂਪੀਅਨ ਬਣੀ।
ਉਨ੍ਹਾਂ ਨੇ ਇਕ ਨੋਟ ਸ਼ੇਅਰ ਕੀਤਾ, ਜਿਸ ’ਚ ਲਿਖਿਆ ਹੈ, ਮੈਂ ਆਪਣੀ ਜਾਂਚ ਕਰਵਾਈ ਤੇ ਉਹ ਹਰ ਤਰ੍ਹਾਂ ਦੀਆਂ ਚੀਜ਼ਾਂ ਕਰ ਰਿਹਾ ਹਾਂ ਜੋ ਮੈਨੂੰ ਦੱਸਿਆ ਜਾ ਰਿਹਾ ਹੈ ਤਾਂ ਜੋ ਇਸ ਕੋਵਿਡ-19 ਨੂੰ ਦੂਰ ਕਰ ਸਕਾਂ। ਵੈਸੇ ਮੈਨੂੰ ਅੱਜ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਮੇਰੇ ਅੰਦਰ ਇਸ ਦੇ ਹਲਕੇ ਲੱਛਣ ਪਾਏ ਗਏ ਹਨ। ਮੇਰੇ ਤੋਂ ਇਲਾਵਾ ਘਰ ਦੇ ਸਾਰੇ ਮੈਂਬਰਾਂ ਦਾ ਕੋਰੋਨਾ ਟੈਸਟ ਨੈਗਟਿਵ ਪਾਇਆ ਗਿਆ ਹੈ।
ਓਹਨਾ ਨੇ ਆਪਣੇ ਆਪ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ, ਮੈਂ ਉਨ੍ਹਾਂ ਸਾਰੀਆਂ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਿਹਾ ਹਾਂ, ਜੋ ਵੀ ਮੈਨੂੰ ਡਾਕਟਰਾਂ ਨੇ ਦੱਸਿਆ ਹੈ। ਮੈਂ ਉਨ੍ਹਾਂ ਸਾਰੇ ਸਿਹਤ ਕਰਮੀਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜੋ ਵੀ ਮੇਰਾ ਸਮਰਥਨ ਕਰ ਰਹੇ ਹਨ ਤੇ ਅਜਿਹੇ ਸਾਰੇ ਸਿਹਤ ਕਰਮੀਆਂ ਨੂੰ ਜੋ ਪੂਰੇ ਦੇਸ਼ ’ਚ ਇਸ ਬਿਮਾਰੀ ਨਾਲ ਲੜਨ ’ਚ ਸਾਡੀ ਮਦਦ ਕਰ ਰਹੇ ਹਨ।