ਵੁਹਾਨ , 01 ਫਰਵਰੀ ( NRI MEDIA )
ਚੀਨ ਵਿਚ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 259 ਹੋ ਗਈ ਹੈ ਜਦੋਂ ਕਿ 11,791 ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ , ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ , ਕਮਿਸ਼ਨ ਨੇ ਕਿਹਾ, “31 ਜਨਵਰੀ ਦੀ ਅੱਧੀ ਰਾਤ ਤਕ, ਸਿਹਤ ਕਮਿਸ਼ਨ ਨੂੰ 31 ਸੂਬਿਆਂ ਦੇ 11,791 ਲੋਕਾਂ ਵਿਚ ਕੋਰੋਨਾਵਾਇਰਸ ਦੀ ਵਾਇਰਸ ਹੋਣ ਦੀ ਖਬਰ ਮਿਲੀ ਹੈ, ਜਿਨ੍ਹਾਂ ਵਿਚੋਂ 1,995 ਦੀ ਹਾਲਤ ਗੰਭੀਰ ਹੈ , ਕੋਰੋਨਾਵਾਇਰਸ ਦਾ 17,988 ਤੋਂ ਵੱਧ ਲੋਕਾਂ ਵਿੱਚ ਸ਼ੱਕ ਹੋਇਆ ਹੈ , ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 2,100 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਰੋਨਾਵਾਇਰਸ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ , ਤਾਜਾ ਮਾਮਲਾ ਵੁਹਾਨ ਦਾ ਹੈ , ਇਥੋਂ ਦੇ ਆਈਸੀਯੂ ਇੰਚਾਰਜ ਅਤੇ ਉਸ ਦਾ ਪੂਰਾ ਪਰਿਵਾਰ ਕੋਰੋਨਵਾਇਰਸ ਨਾਲ ਸੰਕਰਮਿਤ ਹੋਇਆ ਹੈ , ਇਸ ਨਾਲ ਸਬੰਧਤ ਇਕ ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਈ ਹੈ ,ਇਸ ਵਿਚ ਵੁਹਾਨ ਦੇ ਇਕ ਹਸਪਤਾਲ ਦੇ ਡਾਇਰੈਕਟਰ ਡਾ ਹੂ ਮਿੰਗ ਇੰਟਰਵਿਉ ਦੌਰਾਨ ਭਾਵੁਕ ਦਿਖਾਈ ਦੇ ਰਹੇ ਹਨ , ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਕਰਦੇ ਦੌਰਾਨ ਹੀ ਉਨ੍ਹਾਂ ਨਾਲ ਇਹ ਸਭ ਵਾਪਰਿਆ ਹੈ ।
WHO ਨੇ ਗਲੋਬਲ ਐਮਰਜੈਂਸੀ ਦੀ ਘੋਸ਼ਣਾ ਕੀਤੀ
ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਗਲੋਬਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਹਾਲਾਂਕਿ, ਚੀਨ ਦੀ ਯਾਤਰਾ ਅਤੇ ਕਿਸੇ ਵੀ ਕਿਸਮ ਦੇ ਵਪਾਰ ਦੀ ਮਨਾਹੀ ਨਹੀਂ ਹੈ , ਡਬਲਯੂਐਚਓ ਦੇ ਅਨੁਸਾਰ, ਭਾਰਤ ਸਮੇਤ 21 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ 100 ਮਾਮਲੇ ਸਾਹਮਣੇ ਆਏ ਹਨ , ਇਨ੍ਹਾਂ ਵਿੱਚ ਚੀਨ, ਹਾਂਗ ਕਾਂਗ, ਦੱਖਣੀ ਕੋਰੀਆ, ਅਮਰੀਕਾ, ਫਰਾਂਸ, ਜਰਮਨੀ, ਭਾਰਤ, ਸ਼੍ਰੀਲੰਕਾ, ਨੇਪਾਲ, ਥਾਈਲੈਂਡ, ਮਲੇਸ਼ੀਆ, ਕੋਰੀਆ ਸ਼ਾਮਲ ਹਨ , ਕੁੱਲ 20 ਤੋਂ ਵੱਧ ਦੇਸ਼ਾਂ ਵਿਚ ਇਹ ਵਾਇਰਸ ਫੈਲਿਆ ਹੈ ।