by jaskamal
ਨਿਊਜ਼ ਡੈਸਕ : ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੇਲ ਨੇ ਸ਼ੁੱਕਰਵਾਰ ਨੂੰ ਰੋਕਾ ਕਰਵਾ ਲਿਆ ਹੈ। ਦੱਸ ਦਈਏ ਕਿ ਗਲੇਨ ਨੇ ਇਕ ਭਾਰਤੀ ਮੂਲ ਦੀ ਲੜਕੀ, ਜਿਸ ਦਾ ਨਾਂ ਵਿਨੀ ਰਮਨ ਦੇ ਨਾਲ ਰੋਕਾ ਕਰਵਾਇਆ ਹੈ। ਇਸੇ ਮਹੀਨੇ 27 ਮਾਰਚ ਨੂੰ ਦੋਵਾਂ ਦਾ ਵਿਆਹ ਵੀ ਹੈ। ਗਲੇਨ ਤੇ ਵਿਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਦੋਵੇਂ ਇਕ-ਦੂਜੇ ਨੂੰ ਕਿਸ ਕਰ ਰਹੇ ਹਨ। ਉਨ੍ਹਾਂ ਨੇ ਇਸ ਤਸਵੀਰ ਹੇਠਾਂ ਕੈਪਸ਼ਨ ਦਿੱਤਾ ਹੈ, Mr and Mrs Maxwell। ਦੱਸ ਦਈਏ ਕਿ ਦੋਵੇਂ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ।