ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਵਿੱਚ ਆਜ਼ਾਦੀ ਦਿਵਸ ਪ੍ਰੋਗਰਾਮ ਦੌਰਾਨ ਸਕੂਲ ਦੀ 3 ਤੋਂ ਵੱਧ ਵਿਦਿਆਰਥਣਾਂ ਬੇਹੋਸ਼ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਵੀ ਲੱਗਿਆ ਹਨ। ਪ੍ਰੋਗਰਾਮ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾ ਹੀ ਗਰਮੀ ਵਿੱਚ ਸਲਾਮੀ ਪਰੇਡ ਲਈ ਖੜਾ ਕੀਤਾ ਗਿਆ ਸੀ। ਇਸ ਮੌਕੇ ਤੇ ਮੁੱਖ ਤੋਰ ਤੇ ਡਿਪਟੀ ਸਪੀਕਰ ਰਣਬੀਰ ਸਿੰਘ ਦਾ ਭਾਸ਼ਣ ਅੱਧਾ ਘੰਟਾ ਚੱਲਿਆ। ਜਿਸ ਕਾਰਨ ਗਰਮੀ ਵਿੱਚ ਖੜੀਆਂ ਤਿੰਨ ਕੁੜੀਆਂ ਨੂੰ ਚੱਕਰ ਆ ਗਏ, ਜਿਸ ਕਾਰਨ ਕੁੜੀਆਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਹਨ।
ਮੌਕੇ ਤੇ ਹੀ ਇਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਹੁਣ ਇਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਜਖ਼ਮੀਆਂ ਦੇ ਮੂੰਹ ਤੇ ਸੱਟਾਂ ਲੱਗਿਆ ਹਨ। ਫਿਲਹਾਲ ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਹੀਆਂ ਹੈ। ਇਸ ਦੌਰਾਨ ਹੀ ਬੱਚਿਆਂ ਦੇ ਮਾਪਿਆਂ ਵਲੋਂ ਅਧਿਕਾਪਕ ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮਹਿਮਾਨ ਠੰਡੀ ਹਵਾ ਵਿੱਚ ਆਰਾਮ ਨਾਲ ਭਾਸ਼ਣ ਦੇ ਰਹੇ ਸੀ ਤੇ ਬੱਚੇ ਇੰਨੀ ਗਰਮੀ ਵਿੱਚ ਖੜੇ ਰਹੇ।