ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ ਸੈਕਟਰ -45 ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕਤਰਫ਼ਾ ਪਿਆਰ ਦੇ ਚਲਦੇ 25 ਸਾਲਾ ਨੌਜਵਾਨ ਮੁਹੰਮਦ ਸ਼ਰੀਕ ਨੇ ਇਕ 18 ਸਾਲਾ ਕੁੜੀ ਸੁਨੀਤਾ ਦਾ ਘਰ 'ਚ ਦਾਖਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕੁੜੀ ਨੂੰ ਪਤਾ ਲੱਗ ਗਿਆ ਸੀ ਕਿ ਦੋਸ਼ੀ ਪਹਿਲਾਂ ਹੀ ਵਿਆਹੀਆਂ ਹੋਇਆ ਹੈ। ਇਸ ਕਾਰਨ ਕੁੜੀ ਨੇ ਦੋਸ਼ੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਜੋ ਉਸ 'ਤੇ ਪ੍ਰੇਮ ਸਬੰਧ ਬਣਾਉਣ ਦਾ ਦਬਾਅ ਬਣਾ ਰਿਹਾ ਸੀ ।
ਦੱਸਿਆ ਜਾ ਰਿਹਾ ਕਿ ਦੋਵਾਂ ਦੀ ਮੁਲਾਕਾਤ ਬੁੜੈਲ 'ਚ ਹੋਈ ਸੀ। ਦੋਸ਼ੀ ਤੇ ਕੁੜੀ ਇਕ -ਦੂਜੇ ਦੇ ਘਰ ਸਾਹਮਣੇ ਕਿਰਾਏਦਾਰ ਦੇ ਰੂਪ 'ਚ ਰਹਿੰਦੇ ਸੀ । ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-45 ਕੋਲੋਂ ਗ੍ਰਿਫਤਾਰ ਕਰ ਲਿਆ ਹੈ । ਦੋਸ਼ੀ ਇਕ ਹੋਟਲ ਵਿੱਚ ਫੂਡ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਜਦਕਿ ਮ੍ਰਿਤਕ ਕੁੜੀ ਸਰਕਾਰੀ ਸਕੂਲ 'ਚ 12ਵੀ ਜਮਾਤ ਦੀ ਵਿਦਿਆਰਥਣ ਸੀ । ਪੁਲਿਸ ਵਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।