New Year ਮਨਾਉਣ ਰਾਤ ਨੂੰ Girlfriend ਨਾਲ ਹੋਟਲ ਪਹੁੰਚਿਆ ਪ੍ਰੇਮੀ, ਸਵੇਰੇ ਕੁੜੀ ਇਸ ਹਾਲ ‘ਚ ਮਿਲੀ ਤਾਂ ਹੋਏ ਸਾਰੇ ਹੈਰਾਨ
ਚੰਡੀਗੜ੍ਹ: ਇੰਟਰ ਕਾਸਟ ਵਿਆਹ ਤੋਂ ਇਨਕਾਰ ਕਰਨ 'ਤੇ ਮੁੰਡੇ ਨੇ ਆਪਣੀ ਦੋਸਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਚੰਡੀਗੜ੍ਹ ਵਾਸੀ ਮੁਲਜ਼ਮ ਨੇ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਸਕਾਈ ਹੋਟਲ ਦੇ ਕਮਰੇ 'ਚ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਫ਼ਰਾਰ ਹੈ। ਸੰਗਰੂਰ ਦੀ ਰਹਿਣ ਵਾਲੀ ਲੜਕੀ ਮੋਹਾਲੀ ਸਥਿਤ ਇਕ ਹਸਪਤਾਲ 'ਚ ਨਰਸ ਦੇ ਤੌਰ 'ਤੇ ਨੌਕਰੀ ਕਰਦੀ ਸੀ। ਦੋਵਾਂ ਨੇ 30 ਦਸੰਬਰ ਦੀ ਸ਼ਾਮ ਹੋਟਲ 'ਚ ਕਮਰਾ ਨੰਬਰ-301 ਬੁੱਕ ਕੀਤਾ ਸੀ।
ਪੁਲਿਸ ਮੁਤਾਬਕ, ਮੁਲਜ਼ਮ ਸੈਕਟਰ 30 ਵਾਸੀ ਮਨਿੰਦਰ ਨੇ ਇਸ ਤੋਂ ਪਹਿਲਾਂ ਸਾਲ 2010 'ਚ ਵੀ ਹਰਿਆਣਾ ਦੇ ਕਰਨਾਲ ਸਥਿਤ ਕਰਨ ਲੇਕ ਦੇ ਨਜ਼ਦੀਕ ਆਪਣੀ ਇਕ ਹੋਰ ਪ੍ਰੇਮਿਕਾ ਦੀ ਚਾਕੂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਸੀ। ਉਸਨੂੰ ਕਰਨਾਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਕਰਨਾਲ ਜ਼ਿਲ੍ਹਾ ਅਦਾਲਤ ਤੋਂ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ। ਇਸ ਸਜ਼ਾ ਖ਼ਿਲਾਫ਼ ਪੰਜਾਬ-ਹਰਿਆਣਾ ਹਾਈ ਕੋਰਟ 'ਚ ਕੇਸ ਵਿਚਾਰ ਅਧੀਨ ਹੈ। ਇਸ ਸਮੇਂ ਉਹ ਹਾਈ ਕੋਰਟ ਤੋਂ ਜ਼ਮਾਨਤ 'ਤੇ ਚੱਲ ਰਿਹਾ ਹੈ।
ਚੰਡੀਗੜ੍ਹ ਪੁਲਿਸ ਮੁਤਾਬਕ, ਮ੍ਰਿਤਕਾ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਸਥਿਤ ਪਿੰਡ ਕਾਕਰਾ ਵਾਸੀ 27 ਸਾਲਾ ਸਰਵਜੀਤ ਕੌਰ ਦੇ ਤੌਰ 'ਤੇ ਹੋਈ ਹੈ। ਸਰਵਜੀਤ ਕੌਰ ਤੇ ਮਨਿੰਦਰ ਵਿਆਹ ਕਰਨਾ ਚਾਹੁੰਦੇ ਸਨ। ਪਰ ਜਾਤ ਦਾ ਫ਼ਰਕ ਹੋਣ ਕਾਰਨ ਲੜਕੀ ਦੇ ਘਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਸਰਵਜੀਤ ਕੌਰ ਨੇ ਵੀ ਮਨਿੰਦਰ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਦੋਵਾਂ ਨੇ 30 ਦਸੰਬਰ ਨੂੰ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਸਕਾਈ ਹੋਟਲ 'ਚ ਕਮਰਾ ਨੰਬਰ 301 ਬੁੱਕ ਕਰਾਇਆ। ਪੀੜਤ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-31 ਥਾਣਾ ਪੁਲਿਸ ਨੇ 30 ਸਾਲਾ ਮਨਿੰਦਰ ਦੇ ਖ਼ਿਲਾਫ਼ ਹੱਤਿਆ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਮੁਲਜ਼ਮ ਦੀਆਂ ਤਸਵੀਰਾਂ ਹੋਟਲ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਹਨ।
ਹੋਟਲ ਸਟਾਫ ਨੇ ਕਿਹਾ ਕਿ ਦੋਵੇਂ 30 ਦਸੰਬਰ ਨੂੰ ਹੋਟਲ 'ਚ ਨਿਊ ਈਅਰ ਮਨਾਉਣ ਲਈ ਆਏ ਸਨ। ਨੌਜਵਾਨ ਨੇ ਆਪਣਾ ਡਰਾਈਵਿੰਗ ਲਾਇਸੈਂਸ ਤੇ ਆਧਾਰ ਕਾਰਡ ਜਮ੍ਹਾ ਕਰਾ ਕੇ ਕਮਰਾ ਨੰਬਰ-301 ਬੁੱਕ ਕਰਵਾ ਕੇ ਲੜਕੀ ਨਾਲ ਚੈੱਕ ਇਨ ਕੀਤਾ। ਇਕ ਜਨਵਰੀ ਦੀ ਦੁਪਹਿਰ 12 ਵਜੇ ਚੈੱਕ ਆਊਟ ਸਮੇਂ ਹੋਟਲ ਮੁਲਾਜ਼ਮਾਂ ਨੇ ਉਨ੍ਹਾਂ ਦੇ ਕਮਰੇ 'ਚ ਲੱਗੇ ਲੈਂਡਲਾਈਨ ਫੋਨ 'ਤੇ ਕਾਲ ਕੀਤਾ। ਜਵਾਬ ਨਾ ਮਿਲਣ 'ਤੇ ਹੋਟਲ ਮੁਲਾਜ਼ਮਾਂ ਨੇ ਮਾਸਟਰ ਚਾਬੀ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਦੇਖਿਆ ਕਿ ਲੜਕੀ ਲਹੂਲੁਹਾਨ ਹਾਲਤ 'ਚ ਬੈੱਡ 'ਤੇ ਮ੍ਰਿਤਕ ਪਈ ਸੀ। ਇਸਦੀ ਸੂਚਨਾ ਪਾ ਕੇ ਐੱਸਐੱਸਪੀ ਨਿਲਾਂਬਰੀ ਜਗਦਲੇ ਸਮੇਤ ਸੈਕਟਰ-31 ਇੰਚਾਰਜ ਪੁਲਿਸ ਮੌਕੇ 'ਤੇ ਪੁਹੰਚੇ ਤੇ ਟੀਮ ਨੇ ਲਾਸ਼ ਕਬਜ਼ੇ 'ਚ ਲਈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।