by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਬੇ ਭਰ 'ਚ ਲਗਾਤਾਰ ਹੋਈ ਬਰਸਾਤ ਕਾਰਨ ਜਿੱਥੇ ਹੜ੍ਹ ਵਰਗੇ ਹਾਲਤ ਬਣ ਗਏ ਹਨ, ਉੱਥੇ ਹੀ ਹੁਣ ਘੱਗਰ ਨਦੀ ਨੇ ਤਬਾਹੀ ਮਚਾਈ ਹੋਈ ਹੈ। ਦੱਸਿਆ ਜਾ ਰਿਹਾ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਦੇਰ ਰਾਤ ਪਟਿਆਲਾ ਦੇ ਕਈ ਪਿੰਡ ਪਾਣੀ 'ਚ ਡੁੱਬ ਗਏ, ਖੇਤਾਂ ਤੇ ਘਰਾਂ 'ਚ ਪਾਣੀ ਭਰ ਗਿਆ । ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਲਰਟ ਕਰਨ ਕਾਰਨ ਸਥਿਤੀ ਕੰਟਰੋਲ 'ਚ ਰਹੀ ਹੈ । ਦੱਸ ਦਈਏ ਕਿ ਅਨੰਦਪੁਰ ਸਾਹਿਬ ਦੇ ਪਿੰਡ ਹਰੀਵਾਲ 'ਚ ਸਤਲੁਜ ਤੇ ਬਣਾਇਆ ਧੁੱਸੀ ਬੰਨ੍ਹ ਟੁੱਟ ਗਿਆ। ਜਿਸ ਕਾਰਨ ਖੇਤਾਂ 'ਚ ਪਾਣੀ ਕਾਫੀ ਭਰ ਗਿਆ। ਉੱਥੇ ਹੀ ਬੀਤੀ ਦਿਨੀਂ ਹੋਈਏ ਭਾਰੀ ਬਾਰਿਸ਼ ਕਾਰਨ ਜਲੰਧਰ ਦੇ ਸੋਢਲ ਮੰਦਰ ਦੀ ਕੰਧ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੜ੍ਹ ਵਰਗੇ ਹਾਲਤ ਹੋਣ ਕਾਰਨ ਲੋਕਾਂ ਦੇ ਖੇਤਾਂ ਤੇ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਡੇਰਾਬੱਸੀ 'ਚ ਘੱਗਰ ਦਾ ਪਾਣੀ 9 ਫੁੱਟ ਤੱਕ ਹੋਰ ਵੱਧ ਗਿਆ ।