ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਕਰ ਤੁਹਾਡੇ ਬੁੱਲ੍ਹ ਵੀ ਕਾਲੇ ਹਨ ਅਤੇ ਤੁਸੀਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਕੁਝ ਆਦਤਾਂ ਨੂੰ ਛੱਡਣਾ ਹੋਵੇਗਾ। ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਬੁਰੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਛੱਡ ਕੇ ਤੁਸੀਂ ਸੁੰਦਰ ਅਤੇ ਆਕਰਸ਼ਕ ਬੁੱਲ੍ਹ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-
ਸਿਗਰਟਨੋਸ਼ੀ - ਸਿਗਰਟ ਪੀਣ ਨਾਲ ਬੁੱਲ੍ਹ ਕਾਲੇ ਹੋ ਜਾਂਦੇ ਹਨ। ਜ਼ਿਆਦਾ ਸਿਗਰਟ ਪੀਣ ਵਾਲੇ ਵਿਅਕਤੀ ਨੂੰ ਬੁੱਲ੍ਹ ਕਾਲੇ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਘੱਟ ਪਾਣੀ ਪੀਣਾ - ਸਰੀਰ 'ਚ ਪਾਣੀ ਦੀ ਕਮੀ ਕਾਰਨ ਬੁੱਲ੍ਹਾਂ ਦਾ ਰੰਗ ਬਦਲ ਜਾਂਦਾ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਜ਼ਿਆਦਾ ਮਾਤਰਾ 'ਚ ਪਾਣੀ ਪੀਓ। ਸਰਦੀਆਂ ਵਿੱਚ ਇਸ ਚੀਜ਼ ਦਾ ਖਾਸ ਧਿਆਨ ਰੱਖੋ ਅਤੇ ਘੱਟੋ-ਘੱਟ 8 ਗਲਾਸ ਪਾਣੀ ਜ਼ਰੂਰ ਪੀਓ।
ਡੈੱਡ ਸਕਿਨ - ਸਾਡੇ ਬੁੱਲ੍ਹਾਂ 'ਤੇ ਡੈੱਡ ਸਕਿਨ ਸੈੱਲਸ ਦੀ ਪਰਤ ਜਮ੍ਹਾ ਹੋ ਜਾਂਦੀ ਹੈ, ਜਿਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਡੈੱਡ ਸਕਿਨ ਕਾਰਨ ਬੁੱਲ੍ਹਾਂ 'ਤੇ ਝੁਰੜੀਆਂ ਪੈ ਜਾਂਦੀਆਂ ਹਨ। ਜਿਸ ਕਾਰਨ ਬੁੱਲ੍ਹਾਂ ਦੀ ਸਕਿਨ ਖਰਾਬ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਬੁੱਲ੍ਹਾਂ ਦੀ ਰੋਜ਼ਾਨਾ ਮਾਲਸ਼ ਕਰਨਾ ਅਤੇ ਡੈੱਡ ਸਕਿਨ ਸੈੱਲਾਂ ਨੂੰ ਹਟਾਉਣਾ ਜ਼ਰੂਰੀ ਹੈ।
ਲਿਪਸਟਿਕ - ਲਿਪਸਟਿਕ ਦੀ ਵਰਤੋਂ ਨਾਲ ਵੀ ਬੁੱਲ ਕਾਲੇ ਹੋ ਜਾਂਦੇ ਹਨ। ਲਿਪਸਟਿਕ 'ਚ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਬੁੱਲ ਕਾਲੇ ਹੋਣ ਲੱਗਦੇ ਹਨ। ਖਾਸ ਕਰਕੇ ਘਟੀਆ ਕੁਆਲਿਟੀ ਦੀ ਲਿਪਸਟਿਕ ਦੀ ਵਰਤੋਂ ਕਰਨ ਨਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸਿਰਫ ਚੰਗੀ ਕੁਆਲਿਟੀ ਦੀ ਲਿਪਸਟਿਕ ਦੀ ਵਰਤੋਂ ਕਰਨੀ ਜ਼ਰੂਰੀ ਹੈ।
ਐਕਸਪਾਇਰ ਲਿਪ ਬਾਮ ਦੀ ਵਰਤੋਂ ਨਾ ਕਰੋ - ਜੇਕਰ ਤੁਸੀਂ ਲਿਪ ਬਾਮ ਦੀ ਵਰਤੋਂ ਕਰਦੇ ਹੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦੀ ਮਿਆਦ ਪੂਰੀ ਨਾ ਹੋਈ ਹੋਵੇ। ਨਹੀਂ ਤਾਂ ਤੁਹਾਡੇ ਬੁੱਲ੍ਹ ਸੁੰਦਰ ਲੱਗਣ ਦੀ ਬਜਾਏ ਕਾਲੇ ਹੋ ਸਕਦੇ ਹਨ।