ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੇਜ਼ੀ ਭਰੇ ਜੀਵਨ ਵਿੱਚ ਅਸੀਂ ਆਪਣੇ ਖਾਣ ਪੀਣ ਦਾ ਸਹੀ ਖ਼ਿਆਲ ਨਹੀਂ ਰੱਖਦੇ। ਜਿਸ ਸਦਕਾ ਸਰੀਰ ਦੇ ਨਾਲ ਨਾਲ ਸਾਡੇ ਸਿਰ ਦੇ ਵਾਲਾਂ ਦੀਆਂ ਵੀ ਕਈ ਸਮੱਸਿਆਵਾਂ ਆਉਣ ਲੱਗਦੀਆਂ ਹਨ। ਚਿੱਟੇ ਵਾਲਾਂ ਦੀ ਸਮੱਸਿਆ ਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਕਾਰਨ ਵਿਟਾਮਿਨ ਅਤੇ ਸਿਹਤਮੰਦ ਖੁਰਾਕ ਦਾ ਪਾਲਣ ਨਾ ਕਰਨਾ ਹੈ।
ਦੂਜੇ ਪਾਸੇ ਜੇਕਰ ਵਿਟਾਮਿਨ ਦੀ ਕਮੀ ਕਾਰਨ ਅਜਿਹਾ ਹੋ ਰਿਹਾ ਹੈ ਤਾਂ ਆਪਣੀ ਡਾਈਟ 'ਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਜੋ ਤੁਹਾਨੂੰ ਇਸ ਸਮੱਸਿਆ ਤੋਂ ਬਚਾਉਣ 'ਚ ਮਦਦ ਕਰ ਸਕਦੀਆਂ ਹਨ।
ਆਂਵਲਾ - ਆਯੁਰਵੇਦ ਵਿੱਚ ਆਂਵਲਾ ਨੂੰ ਬਹੁਤ ਹੀ ਫਾਇਦੇਮੰਦ ਤੱਤ ਮੰਨਿਆ ਜਾਂਦਾ ਹੈ। ਸਫੇਦ ਵਾਲਾਂ ਦੀ ਸਮੱਸਿਆ ਤੋਂ ਬਚਣ ਲਈ ਇਸ ਨੂੰ ਕਾਰਗਰ ਦੱਸਿਆ ਜਾਂਦਾ ਹੈ। ਰੋਜ਼ਾਨਾ ਇੱਕ ਆਂਵਲਾ ਖਾਣ ਨਾਲ ਨਾ ਸਿਰਫ ਤੁਹਾਡੇ ਵਾਲ ਸਿਹਤਮੰਦ ਰਹਿਣਗੇ ਬਲਕਿ ਇਹ ਤੁਹਾਨੂੰ ਸਫੇਦ ਵਾਲਾਂ ਦੀ ਸਮੱਸਿਆ ਤੋਂ ਵੀ ਬਚਾਏਗਾ।
ਅੰਡੇ - ਵਾਲਾਂ ਨੂੰ ਸਿਹਤਮੰਦ ਰੱਖਣ ਅਤੇ ਕਾਲੇ ਰੱਖਣ ਲਈ ਬਾਇਓਟਿਨ ਨਾਮਕ ਤੱਤ ਬਹੁਤ ਜ਼ਰੂਰੀ ਹੈ। ਅਜਿਹੇ 'ਚ ਅੰਡੇ ਨਾ ਸਿਰਫ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਸਗੋਂ ਇਸ 'ਚ ਬਾਇਓਟਿਨ ਨਾਮਕ ਵਿਟਾਮਿਨ ਬੀ ਦੇ ਗੁਣ ਵੀ ਹੁੰਦੇ ਹਨ। ਇਹ ਵਾਲਾਂ ਦੇ ਕੁਦਰਤੀ ਰੰਗ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਅੰਡੇ ਤੋਂ ਇਲਾਵਾ, ਤੁਸੀਂ ਪ੍ਰੋਟੀਨ ਅਤੇ ਬਾਇਓਟਿਨ ਨਾਲ ਭਰਪੂਰ ਹੋਰ ਚੀਜ਼ਾਂ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਹਰੀਆਂ ਪੱਤੇਦਾਰ ਸਬਜੀਆਂ - ਇਨ੍ਹਾਂ ਵਿਚ ਮੌਜੂਦ ਫੋਲਿਕ ਐਸਿਡ ਸਾਡੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਖੋਪੜੀ ਦੀ ਸਕਿਨ ਨੂੰ ਪੋਸ਼ਣ ਦੇਣ ਦਾ ਵੀ ਕੰਮ ਕਰਦਾ ਹੈ। ਇਹ ਸਬਜ਼ੀਆਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ, ਜੋ ਸੈੱਲਾਂ ਨੂੰ ਵਧਣ ਵਿੱਚ ਮਦਦ ਕਰਦੀਆਂ ਹਨ। ਚਿੱਟੇ ਵਾਲਾਂ ਤੋਂ ਬਚਣ ਲਈ ਸਲਾਦ, ਪਾਲਕ, ਸਾਗ ਜਾਂ ਹੋਰ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।