ਨਵੀਂ ਦਿੱਲੀ : ਦੇਸ਼ ਦੇ ਸਕੂਲੀ ਸਿੱਖਿਆ ਦੇ ਢਾਂਚੇ 'ਚ ਵੱਡਾ ਬਦਲਾਅ ਕਰਨ ਦੀ ਤਿਆਰੀ ਹੈ। ਇਸ ਵਾਰ ਕੇਂਦਰੀ ਬਜਟ 'ਚ ਸਰਕਾਰ ਨੇ ਇਸ ਦਾ ਇਰਾਦਾ ਪ੍ਰਗਟਾਅ ਵੀ ਦਿੱਤਾ ਸੀ। ਕੇਂਦਰ ਵੱਲੋਂ ਤਜਵੀਜ਼ਸ਼ੁਦਾ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਨਾਲ ਦੇਸ਼ 'ਚ ਸਕੂਲਾਂ ਦਾ 50 ਸਾਲ ਪੁਰਾਣਾ ਢਾਂਚਾ ਪੂਰੀ ਤਰ੍ਹਾਂ ਬਦਲ ਜਾਵੇਗਾ।
ਬਜਟ ਤੋਂ ਬਾਅਦ ਇਸ ਬਾਰੇ ਸਰਗਰਮੀ ਵਧ ਗਈ ਹੈ। ਨਵੀਂ ਨੀਤੀ ਲਾਗੂ ਹੋ ਜਾਣ ਨਾਲ ਜਿਹੜੇ ਬਦਲਾਅ ਹੋਣਗੇ, ਉਨ੍ਹਾਂ 'ਚ ਸਕੂਲੀ ਸਿੱਖਿਆ ਫਾਉਂਡੇਸ਼ਨ ਪੱਧਰ ਦੇ ਨਵੇਂ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮਿਲ ਹੈ। ਇਸ 'ਚ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤਕ ਦੀ ਪੜ੍ਹਾਈ ਸ਼ਾਮਿਲ ਹੋਵੇਗੀ। ਮੁੱਢਲੀ (ਪ੍ਰਾਇਮਰੀ) ਸਿੱਖਿਆ ਦੀ ਲੜੀ 'ਚ ਸਿਰਫ਼ ਤੀਜੀ, ਚੌਥੀ ਤੇ ਪੰਜਵੀ ਨੂੰ ਰੱਖਿਆ ਜਾਵੇਗਾ। ਸਕੂਲੀ ਸਿੱਖਿਆ ਦਾ ਮੌਜੂਦਾ ਢਾਂਚਾ 1968 'ਚ ਤਿਆਰ ਕੀਤਾ ਗਿਆ ਸੀ।
ਨਵੀਂ ਸਿੱਖਿਆ ਨੀਤੀ ਦੇ ਤਜਵੀਜ਼ਸ਼ੁਦਾ ਖਰੜੇ 'ਚ ਸਕੂਲੀ ਸਿੱਖਿਆ ਦੇ ਢਾਂਚੇ 'ਚ ਬਦਲਾਅ ਦੇ ਇਸ ਟੀਚੇ ਨੂੰ 2022 ਤਕ ਹਾਸਲ ਕਰਨ ਦੀ ਗੱਲ ਕਹੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸਕੂਲੀ ਸਿੱਖਿਆ 'ਚ ਰੱਟੇ ਲਾਉਣ ਦਾ ਰੁਝਾਨ ਖ਼ਤਮ ਹੋਵੇਗਾ ਤੇ ਬੱਚਿਆਂ 'ਚ ਜ਼ਰੂਰੀ ਗਿਆਨ, ਕਦਰਾਂ-ਕੀਮਤਾਂ, ਰੁਝਾਨ, ਹੁਨਰ ਤੇ ਵਰਗੇ ਤਾਰਕਿਕ ਚਿੰਤਨ, ਬਹੁਭਾਸ਼ੀ ਸਮਰੱਥਾ ਤੇ ਡਿਜੀਟਲ ਸਾਖਰਤਾ ਵਰਗੇ ਵਿਸ਼ਿਆਂ ਦੇ ਵਿਕਾਸ 'ਚ ਮਦਦ ਮਿਲੇਗੀ।
ਨੀਤੀ 'ਚ ਸਕੂਲੀ ਸਿੱਖਿਆ ਦੇ ਢਾਂਚੇ 'ਚ ਬਦਲਾਅ ਦੀਆਂ ਜਿਹੜੀਆਂ ਵੱਡੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਸਕੂਲੀ ਸਿੱਖਿਆ ਦਾ ਤੀਜੀ ਲੜੀ ਮਿਡਲ ਪੱਧਰ ਦੀ ਹੋਵੇਗੀ, ਜਿਹੜੀ ਤਿੰਨ ਸਾ ਦੀ ਹੋਵੇਗੀ ਤੇ ਇਨ੍ਹਾਂ 'ਚ ਛੇਵੀਂ, ਸੱਤਵੀਂ ਤੇ ਅੱਠਵੀਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉੱਥੇ ਹੀ ਚੌਥੀ ਪੜਾਅ ਉੱਚ ਜਾਂ ਸੈਕੰਡਰੀ ਪੱਧਰ ਦਾ ਹੋਵੇਗਾ, ਜਿਹੜਾ ਚਾਰ ਸਾਲ ਦਾ ਹੋਵੇਗਾ। ਇਸ 'ਚ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੀ ਪੜ੍ਹਾਈ ਸ਼ਾਮਿਲ ਹੋਵੇਗੀ।
ਸਕੂਲੀ ਸਿੱਖਿਆ 'ਚ ਪ੍ਰਸਤਾਵਿਤ ਫਾਉਂਡੇਸ਼ਨ ਸਿੱਖਿਆ ਪੰਜ ਸਾਲਾਂ ਦੀ ਹੋਵੇਗੀ। ਇਸ 'ਚ ਤਿੰਨ ਸਾਲ ਪ੍ਰੀ-ਪ੍ਰਾਇਮਰੀ, ਤੇ ਦੋ ਸਾਲ 'ਚ ਪਹਿਲੀ ਤੇ ਦੂਜੀ ਦੀ ਪੜ੍ਹਾਈ ਹੋਵੇਗੀ। ਨੀਤੀ ਮੁਤਾਬਕ ਬਦਲਾਅ ਦੀ ਇਹ ਸਿਫ਼ਾਰਸ਼ ਮੌਜੂਦਾ ਦੌਰ 'ਚ ਬੱਚਿਆਂ ਦੀ ਉਮਰ ਤੇ ਉਨ੍ਹਾਂ ਦੀਆਂ ਲੋੜਾਂ ਦੇ ਲਿਹਾਜ਼ ਨਾਲ ਤੈਅ ਕੀਤੀ ਗਈ ਹੈ। ਹਾਲਾਂਕਿ ਨੀਤੀ 'ਚ ਇਹ ਸਾਫ਼ ਕੀਤਾ ਗਿਆ ਹੈ ਕਿ ਇਸ ਆਧਾਰ 'ਤੇ ਭੌਤਿਕ ਪੱਧਰ 'ਤੇ ਬੁਨਿਆਦੀ ਢਾਂਚੇ 'ਚ ਬਦਲਾਅ ਕਰਨ ਦੀ ਕੋਈ ਲੋੜ ਨਹੀਂ ਹੈ।
ਕੁਝ ਇਸ ਤਰ੍ਹਾਂ ਦਾ ਹੈ ਤਜਵੀਜ਼ਸ਼ੁਦਾ ਢਾਂਚਾ
ਪੰਜ ਸਾਲਾਂ ਦੀ ਬੁਨਿਆਦੀ ਅਵਸਥਾ (ਫਾਉਂਡੇਸ਼ਨ ਸਟੇਜ) : ਇਨ੍ਹਾਂ 'ਚ ਤਿੰਨ ਸਾਲ ਪ੍ਰੀ ਪ੍ਰਾਇਮਰੀ, ਪਹਿਲੀ ਤੇ ਦੂਜੀ ਜਮਾਤ ਹੋਵੇਗੀ ਸ਼ਾਮਿਲ।
ਪ੍ਰਾਇਮਰੀ ਸਿੱਖਿਆ ਤਿੰਨ ਸਾਲ ਦੀ ਹੋਵੇਗੀ : ਇਸ 'ਚ ਤੀਜੀ, ਚੌਥੀ ਤੇ ਪੰਜਵੀਂ ਨੂੰ ਰੱਖਿਆ ਜਾਵੇਗਾ।
ਮਿਡਲ ਹੋਵੇਗੀ ਤਿੰਨ ਸਾਲ ਦੀ : ਇਸ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਨੂੰ ਰੱਖਿਆ ਜਾਵੇਗਾ।
ਉੱਚ ਜਾਂ ਸੈਕੰਡਰੀ ਅਵਸਥਾ : ਇਹ ਚਾਰ ਸਾਲ ਦੀ ਹੋਵੇਗੀ। ਇਸ 'ਚ 9ਵੀਂ, 10ਵੀਂ, 11ਵੀਂ, ਅਤੇ 12ਵੀਂ ਜਮਾਤ ਦੀ ਪੜ੍ਹਾਈ ਸ਼ਾਮਲ ਹੋਵੇਗੀ।
ਮੌਜੂਦਾ ਸਮੇਂ 'ਚ ਅਜਿਹਾ ਹੈ ਸਕੂਲੀ ਸਿੱਖਿਆ ਦਾ ਸਰੂਪ
ਪ੍ਰਾਇਮਰੀ : ਪਹਿਲੀ ਜਮਾਤ ਤੋਂ ਪੰਜਵੀ ਤਕ।
ਮਿਡਲ : ਛੇਵੀਂ ਤੋਂ ਅੱਠਵੀਂ ਤਕ।
ਸੈਕੰਡਰੀ : 9ਵੀਂ ਤੇ 10ਵੀਂ ਜਮਾਤ।
ਸੀਨੀਅਰ ਸੈਕੰਡਰੀ : 11ਵੀਂ ਤੇ 12ਵੀਂ
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।