ਦਿੱਲੀ: ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਇਕ ਆਦੀਵਾਸੀ ਗ੍ਰਾਮ ਭਾਬਰਾ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਤ ਸੀਤਾਰਾਮ ਤਿਵਾਰੀ ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲ੍ਹੇ ਦੇ ਬਦਰ ਪਿੰਡ ਦੇ ਰਹਿਣ ਵਾਲੇ ਸਨ। ਭਿਆਨਕ ਕਾਲ ਕਾਰਨ ਆਜ਼ਾਦ ਦਾ ਪਰਿਵਾਰ ਪਿੰਡ ਭਾਬਰਾ 'ਚ ਵੱਸ ਗਿਆ ਸੀ। ਉਨ੍ਹਾਂ ਦਾ ਮੁੱਢਲਾ ਜੀਵਨ ਇਸੇ ਪਿੰਡ 'ਚ ਬੀਤਿਆ। ਉਥੇ ਹੀ ਉਨ੍ਹਾਂ ਨੇ ਤੀਰ-ਕਮਾਣ ਚਲਾਉਣਾ ਸਿੱਖਿਆ। ਕਾਕੋਟਰੀ ਟ੍ਰੇਨ ਡਕੈਤੀਤੇ ਸਾਂਡਰਸ ਦੇ ਕਤਲ 'ਤ ਸ਼ਾਮਲ ਨਿਰਭੈ ਮਹਾਨ ਦੇਸ਼ ਭਗਤ ਤੇ ਕ੍ਰਾਂਤੀਕਾਰੀ ਚੰਦਰਸ਼ੇਥਕ ਆਜ਼ਾਦ ਦਾ ਨਾਮ ਭਾਰਤੀ ਸੁਤੰਤਰਤਾ ਘੁਲਾਟੀਆਂ ਦੇ ਇਤਿਹਾਸ 'ਚ ਅਹਿਮ ਸਥਾਨ ਰੱਖਦਾ ਹੈ।
ਗਾਂਧੀ ਤੋਂ ਪ੍ਰਭਾਵਿਤ ਸਨ ਆਜ਼ਾਦ
ਬਚਪਨ 'ਚ ਆਜ਼ਾਦ ਮਹਾਤਮਾ ਗਾਂਧੀ ਤੋਂ ਕਾਫੀ ਪ੍ਰਭਾਵਿਤ ਸਨ। ਦਸੰਬਰ 1921 'ਚ ਜਦੋਂ ਗਾਂਧੀ ਜੀ ਦੇ ਸਹਿਯੋਗ ਅੰਦੋਲਨ ਦਾ ਸ਼ੁਰੂਆਤੀ ਦੌਰ ਸੀ, ਉਸ ਸਮੇਂ ਮਹਿਜ਼ 14 ਸਾਲਾਂ ਦੀ ਉਮਰ 'ਚ ਚੰਦਰਸ਼ੇਖਰ ਇਸ ਅੰਦੋਲਨ ਦਾ ਹਿੱਸਾ ਬਣ ਗਏ ਸਨ। ਇਸ 'ਚ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਫਿਰ ਮਜੀਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਇਥੇ ਉਨ੍ਹਾਂ ਨੇ ਮੈਜੀਸਟ੍ਰੇਟ ਦੇ ਸਵਾਲਾਂ ਦੇ ਜੋ ਜਵਾਬ ਦਿੱਤੇ ਉਸ ਨੂੰ ਸੁਣ ਕੇ ਮੈਜੀਸਟ੍ਰੇਟ ਵੀ ਹਿੱਲ ਗਿਆ ਸੀ। ਦਰਅਸਲ, ਜਦੋਂ ਆਜ਼ਾਦ ਨੂੰ ਮੈਜੀਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਪਹਿਲਾਂ ਉਨ੍ਹਾਂ ਦਾ ਨਾਮ ਪੁੱਛਿਆ ਜਵਾਬ 'ਚ ਉਨ੍ਹਾਂ ਨੇ ਕਿਹਾ ਆਜ਼ਾਦ। ਮੈਜੀਸਟ੍ਰੇਟ ਦਾ ਦੂਸਰਾ ਸਵਾਲ ਸੀ ਪਿਤਾ ਦਾ ਨਾਮ। ਆਜ਼ਾਦ ਬੋਲੇ ਸੁਤੰਤਰਤਾ। ਜਦੋਂ ਮੈਜੀਸਟ੍ਰੇਟ ਨੇ ਤੀਸਰੇ ਸਵਾਲ 'ਚ ਉਨ੍ਹਾਂ ਦੇ ਘਰ ਸਬੰਧੀ ਪੁੱਛਿਆ ਤਾਂ ਉਨ੍ਹਂ ਦਾ ਜਵਾਬ ਸੀ ਜੇਲ੍ਹਖਾਨਾ। ਉਨ੍ਹਾਂ ਦੇ ਇਸ ਜਵਾਬ ਨਾਲ ਮੈਜੀਸਟ੍ਰੇਟ ਬੁਰੀ ਤਰ੍ਹਾਂ ਹਿੱਲ ਗਿਆ ਤੇ ਉਨ੍ਹਾਂ ਨੂੰ 15 ਕੌੜੇ ਦੀ ਸਜ਼ਾ ਸੁਣਾਈ। ਹਰ ਕੌੜੇ ਦੀ ਮਾਰ 'ਤੇ ਉਹ ਵੰਦੇ ਮਾਤਰਮ ਤੇ ਮਹਾਤਮਾ ਗਾਂਧੀ ਦਾ ਜੈ ਬੋਲਦੇ ਰਹੇ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਨਾਲ ਆਜ਼ਾਦ ਜੋੜਿਆ ਗਿਆ।
ਚੰਦਰਸ਼ੇਖਰ ਦਾ ਕ੍ਰਾਂਤੀਕਾਰੀ ਜੀਵਨ
ਜਦੋਂ ਗਾਂਧੀ ਨੇ 1922 'ਚ ਸਹਿਯੋਗ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਤਾਂ ਆਜ਼ਾਦ ਕਾਫੀ ਖਫਾ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਕਰ ਲਿਆ। ਇਸ ਤੋਂ ਬਾਅਦ ਇਕ ਯੂਵਾ ਕ੍ਰਾਂਤੀਕਾਰੀ ਨੇ ਉਨ੍ਹਾਂ ਨੂੰ ਹਿੰਦੂਸਤਾਨ ਰਿਪਬਲਿਨ ਐਸੋਸੀਏਸ਼ਨ ਕ੍ਰਾਂਤੀਕਾਰੀ ਗਲ ਦੇ ਸੰਸਥਾਪਕ ਰਾਮ ਪ੍ਰਸਾਦ ਬਿਸਮਿਲ ਨਾਲ ਜਾਣੂ ਕਰਵਾਇਆ। 1925 'ਚ ਇਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਆਜ਼ਾਦ ਬਿਸਮਿਲ ਤੋਂ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਦੇ ਸਮਰਪਨ ਕੇ ਨਿਛਠਾ ਨੂੰ ਦੇਖਦਿਆਂ ਬਿਸਮਿਲ ਨੇ ਆਜ਼ਾਦ ਨੂੰ ਆਪਣੀ ਸੰਸਥਾ ਦਾ ਮੈਂਬਰ ਬਣਾ ਲਿਆ ਸੀ। ਆਜ਼ਾਦ ਆਪਣੇ ਸਾਥੀਆਂ ਦੇ ਨਾਲ ਸੰਸਥਾ ਲਈ ਰਕਮ ਇਕੱਠੀ ਕਰਦੇ ਸਨ। ਜ਼ਿਆਦਾਤਰ ਇਹ ਰਕਮ ਅੰਗ੍ਰੇਜ਼ੀ ਸਰਕਾਰ ਤੋਂ ਲੁੱਟ ਕੇ ਇਕੱਠੀ ਕੀਤੀ ਜਾਂਦੀ ਸੀ।
ਚੰਦਰਸ਼ੇਖਰ ਆਜ਼ਾਦ ਤੇ ਭਗਤ ਸਿੰਘ
1925 'ਚ ਹੋਏ ਕਾਕੋਰੀ ਕਾਂਡ ਨੇ ਅੰਗ੍ਰੇਜ਼ਾਂ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। ਇਸ ਮਾਮਲੇ 'ਚ ਅਸ਼ਫਾਕ ਉੱਲਾ ਖਾਂ, ਰਾਮਪ੍ਰਸਾਦ ਬਿਲਮਿਲ ਸਮੇਤ ਕਈ ਹੋਰ ਮੁਖ ਕ੍ਰਾਂਤੀਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਹਿੰਦੂਸਤਾਨ ਰਿਪਬਲਿਕਨ ਸੰਸਥਾ ਦਾ ਮੁੜ ਗਠਨ ਕੀਤਾ। ਭਗਲਤੀਚਰਨ ਵੋਹਰਾ ਦੇ ਸੰਪਰਕ 'ਚ ਆਉਣ ਤੋਂ ਬਾਅਦ ਉਹ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਵੀ ਕਰੀਬ ਆ ਗਏ।
ਚੰਦਰਸ਼ੇਖਰ ਆਜ਼ਾਦ ਦਾ ਆਤਮ-ਬਲਿਦਾਨ
ਫਰਵਰੀ 1931 'ਚ ਪਹਿਲੀ ਵਾਰ ਗਣੇਸ਼ ਸ਼ੰਕਰ ਵਿਦਿਆਰਥੀ ਦੇ ਕਿਹਣ 'ਤੇ ਉਹ ਇਲਾਹਾਬਾਦ 'ਚ ਜਵਾਹਰਲਾਲ ਨਹਿਰੂ ਨੂੰ ਮਿਲਣ ਆਨੰਦ ਭਵਨ ਗਏ ਸਨ ਪਰ ਉਥੇ ਨਹਿਰੂ ਨੇ ਉਨ੍ਹਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਗੁੱਸੇ 'ਚ ਐਲਫਰਡ ਪਾਰਕ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਸੁਖਦੇਵ ਵੀ ਸਨ। ਉਥੇ ਉਹ ਆਪਣੀ ਅਗਾਮੀ ਰਣਨੀਤੀ ਤਿਆਰ ਕਰ ਰਹੇ ਸਨ ਤਾਂ ਕਿਸੇ ਮੁਖਬਰ ਦੇ ਕਹਿਣ 'ਤੇ ਅੰਗ੍ਰੇਜ਼ਾਂ ਦੀ ਇਕ ਟੁਕੜੀ ਨੇ ਉਨ੍ਹਾਂ ਨੂੰ ਚਾਰੋ ਪਾਸਿਓਂ ਘੇਰ ਲਿਆ।
ਆਜ਼ਾਰ ਨੇ ਤੁਰੰਤ ਸੁਖਦੇਵ ਨੂੰ ਉਥੇ ਸੁਰੱਖਿਅਤ ਕੱਢ ਦਿੱਤਾ ਤੇ ਅੰਗ੍ਰੇਜ਼ਾਂ 'ਤੇ ਫਾਇਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਦੇ ਕੋਲ ਆਖਰੀ ਗੋਲੀ ਬਚੀ ਤਾਂ ਉਨ੍ਹਾਂ ਨੇ ਉਸ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਕਥਨੀ ਨੂੰ ਸੱਚ ਸਾਬਿਤ ਕਰ ਦਿੱਤਾ ਸੀ। ਐਲਫਰੇਡ ਪਾਰਕ 'ਚ 27 ਫਰਵਰੀ 1931 ਨੂੰ ਉਨ੍ਹਾਂ ਦੇ ਦਿੱਤੇ ਇਸ ਬਲਿਦਾਨ ਨੂੰ ਭਾਰਤ ਕਦੇ ਭੁਲਾ ਨਹੀਂ ਸਕਦਾ। ਆਜ਼ਾਦੀ ਤੋਂ ਬਾਅਦ ਇਸ ਪਾਰਕ ਦਾ ਨਾਮ ਬਦਲ ਕੇ ਚੰਦਰਸ਼ੇਖਰ ਆਜ਼ਾਦ ਪਾਰਕ ਤੇ ਮੱਧ ਪ੍ਰਦੇਸ਼ 'ਚ ਜਿਸ ਪਿੰਡ 'ਚ ਉਹ ਰਹੇ ਸਨ ਉਸ ਦਾ ਨਾਮ ਧਿਮਾਰਪੁਰਾ ਤੋਂ ਬਦਲ ਕੇ ਆਜ਼ਾਦੁਰਾ ਰੱਖ ਦਿੱਤਾ ਗਿਆ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।