
ਅੰਮ੍ਰਿਤਸਰ (ਨੇਹਾ): ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਯਾਤਰੀ ਕੋਲੋਂ ਪੰਜ ਕਿਲੋ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਰ ਪੰਜ ਕਰੋੜ ਰੁਪਏ ਹੈ। ਇਹ ਵਿਅਕਤੀ ਜਿਸ ਕੋਲ ਭਾਰਤੀ ਪਾਸਪੋਰਟ ਹੈ, ਥਾਈ ਲਾਈਨ ਏਅਰਲਾਈਨ ਦੀ ਹਵਾਈ ਉਡਾਨ ਰਾਹੀਂ ਰਾਤ ਕਰੀਬ 12 ਵਜੇ ਅੰਮ੍ਰਿਤਸਰ ਪੁੱਜਾ ਸੀ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਯਾਤਰੀ ਦੇ ਸਮਾਨ ਦੀ ਜਾਂਚ ਦੌਰਾਨ ਇਸ ਦੇ ਬੈਗ ਵਿੱਚੋਂ ਇਹ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਹ ਨਸ਼ੀਲਾ ਪਦਾਰਥ ਗਾਂਜਾ ਹੈ ਜਿਸ ਦਾ ਵਜ਼ਨ ਕਰੀਬ ਪੰਜ ਕਿਲੋ ਹੈ ਅਤੇ ਬਾਜ਼ਾਰ ਵਿੱਚ ਇਸ ਦੀ ਕੀਮਤ ਪੰਜ ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰੀ ਦੀ ਸ਼ਨਾਖਤ ਮੁਹੰਮਦ ਸੁਹੇਬ ਵਜੋਂ ਹੋਈ ਹੈ। ਕਸਟਮ ਵਿਭਾਗ ਨੇ ਐੱਨਡੀਪੀਐੱਸ ਐਕਟ 1985 ਦੀ ਧਾਰਾ ਹੇਠ ਇਹ ਨਸ਼ੀਲਾ ਪਦਾਰਥ ਜ਼ਬਤ ਕਰ ਲਿਆ ਹੈ ਅਤੇ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।