by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਜੇ ਲੀਲਾ ਭੰਸਾਲੀ ਦੀ ਗੰਗੂਬਾਈ ਕਾਠੀਆਵਾੜੀ ਫਿਲਮ ਨੇ ਵਰਲਡ ਵਾਈਡ 108 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਿਛਲੇ ਦਿਨੀਂ ਬਾਕਸ ਆਫਿਸ 'ਤੇ ਦੋ ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਇਸ ਦੇ ਬਾਵਜੂਦ ਆਲੀਆ ਭੱਟ ਦੀ ਫਿਲਮ ਨੇ ਅੱਠਵੇਂ ਦਿਨ 4.50 ਕਰੋੜ ਦੀ ਕਮਾਈ ਕੀਤੀ ਹੈ।
ਇਸ ਕਿਤਾਬ 'ਤੇ ਬਣੀ ਹੈ ਫਿਲਮ
ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਹੁਸੈਨ ਜ਼ੈਦੀ ਦੀ ਕਿਤਾਬ 'ਮਾਫੀਆ ਕਵੀਨਜ਼ ਆਫ ਮੁੰਬਈ' 'ਤੇ ਆਧਾਰਿਤ ਹੈ। ਫਿਲਮ 'ਚ ਆਲੀਆ ਭੱਟ ਨੇ ਗੰਗੂਬਾਈ ਦਾ ਕਿਰਦਾਰ ਨਿਭਾਇਆ ਹੈ। ਗੰਗੂਬਾਈ ਕਾਠੀਆਵਾੜੀ ਫਿਲਮ 'ਚ ਜਿਮ ਸਰਬ, ਵਿਜੇ ਰਾਜ਼ ਅਤੇ ਹੁਮਾ ਕੁਰੈਸ਼ੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।