ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਦੇਸ਼ਾ ਵਿੱਚ ਬੈਠੇ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੀ ਆਨਲਾਈਨ ਡੀਲ ਕਰਦੇ ਹਨ। ਇਸ ਗੱਲ ਦਾ ਚੰਡੀਗੜ ਦੀ ਸਾਈਬਰ ਅਪ੍ਰੇਸ਼ਨ ਤੇ CID ਨੇ ਸਾਂਝੀ ਟੀਮ ਬਣਾ ਕੇ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਗੈਂਗਸਟਰ ਲਾਰੌਸ ਬਿਸ਼ਨੋਈ , ਦਵਿੰਦਰ ਸਿੰਘ ਤੇ ਹੋਰ ਵੀ ਨਾਮ ਸ਼ਾਮਿਲ ਹਨ। ਜੋ ਕਿ ਪੰਜਾਬ, ਹਰਿਆਣਾ, ਚੰਡੀਗੜ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਚੋ ਕਈ ਗੈਂਗਸਟਰਾਂ ਦਾ ਐਨਕਾਊਂਟਰ ਹੋ ਚੁੱਕਾ ਹੈ।
ਗੈਂਗਸਟਰਾਂ ਵਲੋਂ ਜੋ ਪੋਸਟ ਕੀਤੀ ਗਈ ਹੈ, ਉਸ 'ਚ ਉਹ ਇਕ ਪਾਸੇ ਬੋਸ ਗੈਂਗਸਟਰ ਦੀ ਤਸਵੀਰ ਤੇ ਇਕ ਪਾਸੇ ਹਥਿਆਰਾਂ ਦੀ ਤਸਵੀਰ ਲਗਾਉਦੇ ਹਨ । ਜਿਸ ਵਿੱਚ ਹਥਿਆਰ ਨਾਲ ਜੁੜੀ ਹਰ ਚੀਜ ਦਾ ਖ਼ੁਲਾਸਾ ਹੁੰਦਾ ਹੈ। ਦੱਸ ਦਈਏ ਕਿ ਇੰਟਰਨੇਟ ਮੀਡਿਆ ਰਾਹੀਂ ਫੈਲ ਰਹੇ ਅਪਰਾਧ ਨੂੰ ਰੋਕਣ ਲਈ ਪੁਲਿਸ ਵਲੋਂ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਭ ਨੂੰ ਦੇਖਦੇ ਹੋਏ ਸਾਈਬਰ ਤੇ CID ਦੀ ਸਾਂਝੀ ਟੀਮ ਨੇ ਅਤਵਾਦੀ ਗਤੀਵਿਧੀਆਂ ਤੇ ਗੈਂਗਸਟਰਾਂ ਦੀ ਪਛਾਣ ਕਰਨ ਲਈ ਟੀਮ ਦਾ ਬਣਾਈ ਹੈ। ਹੁਣ ਤੱਕ ਪੁਲਿਸ ਨੇ ਅਹਿਜੇ 109062 ਖਾਤੇ ਬੰਦ ਕਰ ਦਿੱਤੇ ਹਨ।