by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਕਤਲ 'ਚ ਮਾਸਟਰਮਾਇੰਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਲਿਆਂਦਾ ਜਾਵੇਗਾ। ਅੱਜ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਵੇਗੀ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਪੁਲਿਸ ਲੁਧਿਆਣਾ ਤੋਂ ਲਿਆਏਗੀ। ਉਸ ਦੇ ਖਿਲਾਫ ਥਾਣਾ 5 ਨੰਬਰ ਵਿੱਚ ਕੋਈ ਪੁਰਾਣਾ ਮਾਮਲਾ ਦਰਜ ਹੈ।ਜਿਸ ਨੂੰ ਲੈ ਕੇ ਉਸ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਵੇਗੀ । ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪਹਿਲਾਂ ਵੀ ਜਲੰਧਰ ਪੁਲਿਸ ਲਾਰੈਂਸ ਨੂੰ ਲਿਆਉਣ ਲਈ ਬਠਿਡਾ ਗਈ ਸੀ ਪਰ ਉਸ ਸਮੇ ਪੁਲਿਸ ਨੂੰ ਖਾਲੀ ਹੱਥ ਵਾਪਸੀ ਆਉਣਾ ਪਿਆ ਸੀ। ਹੁਣ ਪੁਲਿਸ ਫਿਰ ਬਿਸ਼ਨੋਈ ਨੂੰ ਲਿਆ ਕੇ ਜਲੰਧਰ ਅਦਾਲਤ 'ਚ ਪੇਸ਼ ਕਰੇਗੀ ।