ਮੋਹਾਲੀ (ਰਾਘਵ): ਵਿਦੇਸ਼ 'ਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕਰਕੇ ਮਾਮਲੇ 'ਚ ਤੀਜੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਏਅਰਪੋਰਟ ਰੋਡ ’ਤੇ ਕਾਰ ਸਵਾਰ ਏਕਮਦੀਪ ਸਿੰਘ ਬਰਾੜ ਤੇ ਉਸ ਦੇ ਦੋਸਤ ਵਾਸੀ ਪਟਿਆਲਾ ’ਤੇ ਗੋਲੀਆਂ ਚਲਾ ਕੇ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਐਰੋਸਿਟੀ ਥਾਣੇ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਐੱਸ.ਪੀ. ਜੋਤੀ ਯਾਦਵ ਦੀ ਨਿਗਰਾਨੀ ਹੇਠ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਵਿੱਕੀ (21), ਅਮਰਵੀਰ ਸਿੰਘ (20) ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ 32 ਬੋਰ, ਜਿਸ ਵਿੱਚ 9 ਰੌਂਦ 32 ਬੋਰ, 1 ਦੇਸੀ ਪਿਸਤੌਲ 32 ਬੋਰ ਦੇ 2 ਕਾਰਤੂਸ, 1 ਦੇਸੀ ਪਿਸਤੌਲ 315 ਬੋਰ ਦੇ 2 ਕਾਰਤੂਸ ਅਤੇ ਲੁੱਟੀ ਹੋਈ ਕਾਰ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲੇ ਵਿੱਚ ਇੱਕ ਸਾਥੀ ਨੂੰ ਨਾਮਜ਼ਦ ਕੀਤਾ ਹੈ। ਉਸ ਦੀ ਪਛਾਣ ਅਨਮੋਲ ਸਿੰਘ ਉਰਫ਼ ਮੌਲਾ ਵਾਸੀ ਤਰਨਤਾਰਨ ਵਜੋਂ ਹੋਈ ਹੈ। ਜ਼ਿਲ੍ਹਾ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ 9 ਜਨਵਰੀ ਨੂੰ ਵਿਦੇਸ਼ 'ਚ ਬੈਠੇ ਗੈਂਗਸਟਰ ਲਖਵੀਰ ਸਿੰਘ ਅਤੇ ਗੁਰਦੇਵ ਸਿੰਘ ਜੈਸਲ ਦੇ ਕਹਿਣ 'ਤੇ ਦੋਸ਼ੀਆਂ ਨੇ ਮੁਕੇਰੀਆਂ ਨਿਵਾਸੀ ਰਾਜੇਸ਼ ਕੁਮਾਰ ਉਰਫ ਸੋਨੂੰ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਰਾਜੇਸ਼ ਨੇ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਰਾਤ ਸਮੇਂ ਉਸ ਦੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ, ਮੁਲਜ਼ਮਾਂ ਨੇ ਰਾਜਪੁਰਾ-ਅੰਬਾਲਾ ਰੋਡ ’ਤੇ ਪਹਿਲਾਂ ਦਲੇਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਫਿਰ ਹਥਿਆਰਾਂ ਦੀ ਮਦਦ ਨਾਲ ਮੋਟਰਸਾਈਕਲ ਚੋਰੀ ਕਰ ਲਿਆ। ਜਿਸ ਦੇ ਸਬੰਧ ਵਿੱਚ ਥਾਣਾ ਸ਼ੰਭੂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ 8 ਜਨਵਰੀ ਨੂੰ ਪਟਿਆਲਾ ਦਾ ਰਹਿਣ ਵਾਲਾ ਏਕਮਦੀਪ ਆਪਣੇ ਦੋਸਤ ਨਾਲ ਈਟੀਓਸ ਲੀਵਾ ਕਾਰ 'ਚ ਪਟਿਆਲਾ ਤੋਂ ਚੰਡੀਗੜ੍ਹ ਜਾਂਦੇ ਹੋਏ ਏਅਰਪੋਰਟ ਰੋਡ 'ਤੇ ਪਹੁੰਚਿਆ ਸੀ। ਉਥੇ ਬਾਈਕ 'ਤੇ ਸਵਾਰ ਨੌਜਵਾਨਾਂ ਨੇ ਕਾਰ ਨੂੰ ਰੋਕਿਆ, ਹਥਿਆਰ ਦਿਖਾ ਕੇ ਕਾਰ ਲੁੱਟਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਅਤੇ ਗੋਲੀ ਉਸ ਦੇ ਦੋਸਤ ਦੇ ਖੱਬੇ ਮੋਢੇ ਅਤੇ ਪਿੱਠ 'ਤੇ ਲੱਗ ਗਈ। ਪਰ ਮੁਲਜ਼ਮ ਕਾਰ ਲੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਐਰੋਸਿਟੀ ਥਾਣਾ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ।