by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਟੀਨੂੰ ਕੋਲੋਂ 5 ਹੈਂਡ ਗ੍ਰਨੇਡ ਸਮੇਤ ਹੋਰ ਵੀ ਹਥਿਆਰ ਬਰਾਮਦ ਹੋਏ ਹਨ। ਜਿਸ ਬਾਰੇ ਸ਼ੱਕ ਸੀ ਕਿ ਇਹ ਹਥਿਆਰ ਦੀਪਕ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਮਿਲੇ ਹਨ। ਦੱਸਿਆ ਜਾ ਰਿਹਾ ਕਿ ਇਹ ਪਾਕਿਸਤਾਨ ਤੋਂ ਹੀ ਅੱਤਵਾਦੀ ਗੈਂਸਗਤਾਰ ਰਿੰਦਾ ਨੇ ਭੇਜੇ ਸੀ। ਖਦਸ਼ਾ ਜਤਾਇਆ ਜਾ ਰਿਹਾ ਕਿ ਇਹ ਹਥਿਆਰਾਂ ਲਾਰੈਂਸ ਦੇ ਗਿਰੋਹ ਤੱਕ ਪੁੱਜਣੀ ਸੀ। ਇਨ੍ਹਾਂ ਹਥਿਆਰਾਂ ਰਾਹੀਂ ਕਤਲ ਕੇਸ ਨੂੰ ਅੰਜਾਮ ਦਿੱਤਾ ਜਾਣਾ ਸੀ। ਜ਼ਿਕਰਯੋਗ ਹੈ ਕਿ ਦੀਪਕ ਹਾਲ 'ਚ ਮਾਨਸਾ ਪੰਜਾਬ ਦੇ CIA ਦੇ ਇੰਚਾਰਜ ਪ੍ਰੀਤਪਾਲ ਦੀ ਹਿਰਾਸਤ 'ਚੋ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਲਗਾਤਾਰ ਦੀਪਕ ਦੀ ਭਾਲ ਕੀਤੀ ਜਾ ਰਹੀ ਸੀ। ਬੀਤੀ ਦਿਨੀਂ ਗੈਂਗਸਟਰ ਦੀਪਕ ਟੀਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ । ਜਿਸ ਕੋਲੋਂ ਪੁੱਛਗਿੱਛ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ।