ਵਾਸ਼ਿੰਗਟਨ , 21 ਮਈ ( NRI MEDIA )
ਅੱਠ ਸਾਲ ਲੰਬੇ ਚੱਲਣ ਵਾਲੇ ਸੀਜ਼ਨਾਂ ਤੋ ਬਾਅਦ ਲੋਕਾਂ ਦਾ ਮਨਪਸੰਦ ਅਤੇ ਬਹੁ ਚਰਚਿਤ ਫੈਨਟਸੀ ਸੀਰੀਜ਼ "ਗੇਮ ਆਫ ਥਰੋਨਜ਼" ਆਪਣੇ ਅੰਤ ਤਕ ਪਹੁੰਚ ਹੀ ਗਈ ,ਐਤਵਾਰ ਦੀ ਰਾਤ ਹੌਲੀ ਚੱਲਣ ਵਾਲੇ ਐਪੀਸੋਡ ਵਿਚ ਦਰਸ਼ਕਾਂ ਨੂੰ ਅਖੀਰ ਆਪਣੇ ਮਨ ਪਸੰਦ ਕਿਰਦਾਰਾਂ ਦੀ ਕਿਸਮਤ ਦਾ ਪਤਾ ਲੱਗ ਹੀ ਗਿਆ , ਸ਼ੋ ਦੇ ਅਖੀਰ ਵਿਚ ਡੇਨਰੀਜ਼ ਵਲੋਂ ਰਾਜੇ ਦੀ ਧਰਤੀ ਤੇ ਤਬਾਹੀ ਮਚਾਉਣ ਤੋਂ ਬਾਅਦ ਟੈਰਿਅਨ ਜੋਂਨ ਸਨੋ ਦੇ ਨਾਲ ਮਿਲ ਕੇ ਉਸਦੇ ਖਿਲਾਫ ਬਗਾਵਤ ਕਰ ਦਿੰਦੇ ਹਨ , ਆਲੋਚਕਾਂ ਦੁਆਰਾ ਪਹਿਲਾਂ ਹੀ ਲਗਾਏ ਗਏ ਅੰਦਾਜੇ ਅਨੁਸਾਰ ਉਹ ਡੇਨਰਿਜ਼ ਨੂੰ ਮਾਰ ਦਿੰਦਾ ਹੈ ਤੇ ਉਸਦੇ ਛੋਟੇ ਸਮੇਂ ਦੇ ਕਾਰਜਕਾਲ ਨੂੰ ਖਤਮ ਕਰ ਦਿੰਦਾ ਹੈ। ਡਰੈਗਨ ਤਖਤ ਨੂੰ ਆਪਣੀ ਅੱਗ ਨਾਲ ਜਲਾ ਦਿੰਦੀ ਹੈ ਅਤੇ ਡੇਨਰਿਜ਼ ਦੀ ਲਾਸ਼ ਨੂੰ ਲੈ ਕੇ ਦੂਰ ਉੱਡ ਜਾਂਦੀ ਹੈ। ਇੰਝ ਜਾਪਦਾ ਹੈ ਜਿਵੇਂ ਕਿ ਕੋਈ ਵੀ ਨਵਾ ਸ਼ਾਸਕ ਕਦੀ ਵੀ ਉਸ ਤਖਤ ਤੇ ਨਹੀਂ ਬੈਠ ਸਕੇਗਾ।
ਸੱਤਾ ਦੇ ਬਾਕੀ ਲੋਕ ਲੋਕਤੰਤਰ ਦੇ ਨਾਲ ਮਿਲ ਕੇ ਬੈ੍ਨ 'ਦ ਬ੍ਰੋਕਨ ਨੂੰ ਅਗਲੇ ਰਾਜੇ ਦੇ ਰੂਪ ਵਿਚ ਚੁਣਦੇ ਹਨ , ਸੰਸਾ ਉੱਤਰ ਨੂੰ ਆਪਣਾ ਰਾਜ ਦਸਦੀ ਹੈ ਅਤੇ ਉੱਤਰ ਦੀ ਰਾਣੀ ਬਣ ਜਾਂਦੀ ਹੈ। ਆਰਿਆ ਆਪਣੇ ਜਹਾਜ ਤੇ "ਵੈਸਟ ਆਫ ਵੈਸਟਰਜ਼" ਵੱਲ ਤੁਰ ਪੈਂਦੀ ਹੈ , ਜੌਨ ਸਨੋ ਜੋਂ ਕੇ ਡੇਨਰਿਜ਼ ਦਾ ਕਾਤਲ ਹੁੰਦਾ ਹੈ ਉਸਨੂੰ ਦੁਬਾਰਾ ਤੋ ਹਨੇਰੇ ਵੱਲ ਜਾਣ ਤੇ ਮਜਬੂਰ ਕਰ ਦਿੰਦਾ ਹੈ ਅਖੀਰ ਵਿੱਚ ਉਹ ਦੀਵਾਰ ਤੋ ਪਾਰ ਜੰਗਲਾ ਵੱਲ ਤੁਰਦਾ ਦਿਖਾਈ ਦਿੰਦਾ ਹੈ ਅਤੇ ਆਪਣੇ ਭੂਤ ਡੇਅਰਵੋਲਫ ਨਾਲ ਦੁਬਾਰਾ ਮਿਲ ਜਾਂਦਾ ਹੈ।
ਸੋਸ਼ਲ ਮੀਡੀਆ ਤੇ ਫਾਈਨਲ ਨੂੰ ਲੈਕੇ ਵਖੋ ਵਖਰੀਆਂ ਪ੍ਰਤੀਕਿਰਿਆਵਾਂ ਸਨ ਪਰ ਜਿਆਦਾ ਤਰ ਫੈਨਜ਼ ਨਿਰਾਸ਼ ਸਨ , ਸੀਰੀਜ਼ ਵਿਚ ਡੇਨਰਿਜ਼ ਦੀ ਭੂਮਿਕਾ ਨਿਭਾਉਣ ਵਾਲੀ ਐਮੀਲੀਆ ਕਲਾਰਕ ਨੇ ਇੰਸਟਾਗ੍ਰਾਮ ਤੇ ਇਕ ਭਾਵੁਕ ਮੈਸਜ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਪੋਸਟ ਲਿਖਣ ਲਈ ਉਸ ਕੋਲ ਸ਼ਬਦ ਘਟ ਪੈ ਰਹੇ ਹਨ "ਦ ਮਦਰ ਆਫ ਡਰੈਗਨ" ਨੇ ਮੇਰਾ ਜੀਵਨ ਪੂਰਾ ਕਰ ਦਿੱਤਾ ਹੈ।ਅਖੀਰ ਵਿੱਚ ਉਸਨੇ ਦਰਸ਼ਕਾਂ ਦਾ ਧੰਨਵਾਂਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਦੇਖਣ ਨਾਲ ਅਤੇ ਏਨਾ ਪਿਆਰ ਦੇਣ ਨਾਲ ਹੀ ਇਹ ਸ਼ੋ ਸਫਲ ਹੋਇਆ ਹੈ।
ਸ਼ੋ ਦੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਇੰਸਟਾਗ੍ਰਾਮ ਤੇ ਆਪਣੇ ਫੈਨਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ , ਬਹੁਤ ਸਾਰੇ ਪ੍ਰਸ਼ੰਸਕ ਸ਼ੋ ਦੇ ਅੰਤ ਤੋ ਖੁਸ਼ ਨਹੀਂ ਹਨ ਅਤੇ ਇਸ ਲਈ ਇਕ ਮਿਲੀਅਨ ਫੈਨਜ਼ ਨੇ ਚੇੰਜ ਡੋਟ ਓ ਆਰ ਜੀ ਤੇ ਅੱਠਵਾਂ ਸੀਜਨ ਦੁਬਾਰਾ ਬਣਾਉਣ ਲਈ ਪਟੀਸ਼ਨ ਜਾਰੀ ਕੀਤੀ ਹੈ।