ਓਸਾਕਾ (ਵਿਕਰਮ ਸਹਿਜਪਾਲ) : ਜੀ-20 ਸਿਖਰ ਸੰਮੇਲਨ ਕਲ ਤੋਂ ਜਾਪਾਨ ਦੇ ਓਸਾਕਾ ਸ਼ਹਿਰ 'ਚ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਮੋਦੀ ਇਸ ਬੈਠਕ 'ਚ ਹਿੱਸਾ ਲੈਣ ਲਈ ਵੀਰਵਾਰ ਸਵੇਰ ਤੋਂ ਜਾਪਾਨ ਪਹੁੰਚੇ ਹੋਏ ਹਨ। ਇਹ ਬੈਠਕ ਕਈ ਮਾਇਨੀਆਂ 'ਚ ਖਾਸ ਹੋਵੇਗੀ ਕਿਉਂਕਿ ਇਸ ਬੈਠਕ 'ਚ ਕਈ ਅਜਿਹੇ ਮੁੱਦਿਆਂ 'ਤੇ ਗੱਲ ਹੋਣੀ ਹੈ। ਜਿਸ ਦਾ ਸੰਬੰਧ ਕਿਸੇ ਇਕ ਦੇਸ਼ ਜਾਂ ਜੀ-20 ਮੈਂਬਰ ਦੇਸ਼ਾਂ ਤਕ ਸੀਮਿਤ ਨਹੀਂ ਹੈ।