by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਦੇ ਚਲਦੇ ਹੁਣ 24 ਘੰਟੇ 'ਚ ਭਾਰਤ ਵਿੱਚ ਕੋਰੋਨਾ ਦੇ 20,279 ਨਵੇਂ ਮਾਮਲੇ ਸਾਮਣੇ ਆਏ ਹਨ। ਕੋਰੋਨਾ ਨਾਲ 36 ਲੋਕਾਂ ਦੀ ਮੌਤ ਵੀ ਹੋ ਗਈ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ 18,143 ਹੋ ਗਈ ਹੈ।
ਸਿਹਤ ਮੰਤਰਾਲੇ ਅਨੁਸਾਰ ਉਣ ਤੱਕ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਭਾਰਤ 'ਚ 4,38,88,455 ਹੋ ਗਈ ਹੈ ਤੇ 4,32,10,522 ਮਰੀਜ਼ ਠੀਕ ਹੋ ਗਏ ਹਨ। ਹੁਣ ਤੱਕ ਦੀ ਗਨੀ ਮੁਤਾਬਤ ਭਾਰਤ ਵਿੱਚ 1,52,200 ਲੋਕ ਕੋਰੋਨਾ ਨਾਲ ਪੀੜਤ ਹਨ ਤੇ ਪੂਰੇ ਭਾਰਤ 'ਚ ਹੁਣ ਤੱਕ 5,26,033 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਹੁਣ ਤੱਕ 2,01,99,33,453 ਲੋਕਾਂ ਨੂੰ ਕੋਰੋਨਾ ਡੋਜ਼ ਮਿਲ ਚੁੱਕੀ ਹੈ।