ਕੈਨੇਡਾ ਦਾ ਰਿਸ਼ਤੇਦਾਰ ਦੱਸ ਕੇ ਬਜ਼ੁਰਗ ਨਾਲ ਥੋਖਾਧੜੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਖੁਦ ਨੂੰ ਕੈਨੇਡਾ ਵਾਲਾ ਰਿਸ਼ਤੇਦਾਰ ਦੱਸ ਕੇ ਬਜ਼ੁਰਗ ਜਸਵੰਤ ਸਿੰਘ ਨਾਲ 3 ਲੱਖ ਦੀ ਥੋਖਾਧੜੀ ਕੀਤੀ ਗਈ। ਪੁਲਿਸ ਨੇ ਜਸਵੰਤ ਸਿੰਘ ਦੇ ਬਿਆਨ ਆਧਾਰ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 90 ਸਾਲਾ ਬਜ਼ੁਰਗ ਜਸਵੰਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵਿਦੇਸ਼ ਤੋਂ ਫੋਨ ਆਇਆ ਸੀ। ਜਸਵੰਤ ਸਿੰਘ ਨੂੰ ਝਾਂਸੇ 'ਚ ਲੈ ਕੇ ਉਸ ਨੇ ਕਿਹਾ ਉਹ ਉਸ ਦਾ ਦੂਰ ਦਾ ਰਿਸ਼ਤੇਦਾਰ ਬੋਲ ਰਿਹਾ ਹੈ।

ਜਸਵੰਤ ਸਿੰਘ ਨੇ ਕਿਹਾ ਕਿ ਨੋਸਰਬਾਜ ਨੇ ਉਸ ਨੂੰ ਕਿਹਾ ਸੀ ਕਿ ਉਹ ਕੁਝ ਦਿਨਾਂ ਬਾਅਦ ਕੈਨੇਡਾ ਤੋਂ ਲੁਧਿਆਣਾ ਆਵੇਗਾ ਤੇ ਉਹ ਉਨ੍ਹਾਂ ਦੇ ਖਾਤੇ ਵਿੱਚ 15 ਲੱਖ ਭੇਜ ਰਿਹਾ ਹੈ, ਜੋ ਕਿ ਉਹ ਭਾਰਤ ਆ ਕੇ ਵਾਪਸ ਲੈ ਲਵੇਗਾ। ਜਸਵੰਤ ਸਿੰਘ ਨੇ ਕਿਹਾ ਕਿ ਉਸ ਨੋਸਰਬਾਜ ਨੇ ਕੁਝ ਸਮੇ ਬਾਅਦ ਉਸ ਨੂੰ 15 ਲੱਖ ਰੁਪਏ ਦੀ ਰਸੀਦ ਦੀ ਫੋਟੋ ਵ੍ਹਟਸਅਪ ਕੀਤੀ। ਉਸ ਤੋਂ ਬਾਅਦ ਫਿਰ ਇਕ ਫੋਨ ਆਇਆ ਤੇ ਉਸ ਨੇ ਕਿਹਾ ਕਿ ਉਸਦੇ ਏਜੰਟ ਨੂੰ 3ਲੱਖ ਰੁਪਏ ਦੀ ਲੋੜ ਹੈ । ਝਾਂਸੇ 'ਚ ਆ ਕੇ ਜਸਵੰਤ ਸਿੰਘ ਨੇ ਨੋਸਰਬਾਜ ਵਲੋਂ ਦਿੱਤੇ ਖਾਤੇ 'ਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਜਦ ਜਸਵੰਤ ਨੇ ਵਾਪਸ ਆਪਣਾ ਖਾਤਾ ਚੈਕ ਕੀਤਾ ਤਾਂ ਉਸ ਵਿੱਚ 15 ਲੱਖ ਰੁਪਏ ਨਹੀਂ ਸੀ।