by jaskamal
ਨਿਊਜ਼ ਡੈਸਕ : ਕੈਨੇਡਾ ਵਿਖੇ ਕੋਵਿਡ-19 ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਲਗਾਤਾਰ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਇਸੇ ਤਰ੍ਹਾਂ ਹੁਣ ਫਰਾਂਸ ਵਿਚ ਵਈ ਟਰੱਕਰਸ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਫਰਾਂਸ ਵਿਖੇ ਪ੍ਰਦਰਸ਼ਨ ਜ਼ਿਆਦਾ ਵਧਦਾ ਦੇਖ ਪੁਲਿਸ ਵੱਲੋਂ ਸਰਗਮੀ ਦਿਖਾਈ ਗਈ ਪਰ ਇਸ ਵਿਚਾਲੇ ਪੁਲਿਸ ਤੇ ਟਰੱਕਰਸ ਦਾ ਆਪਸ ਵਿਚ ਟਕਰਾਅ ਹੋ ਗਿਆ। ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਇਸ ਵੀਡੀਓ 'ਚ ਪਤਾ ਲੱਗ ਰਿਹਾ ਹੈ ਕਿ ਕਿਵੇਂ ਪੁਲਿਸ ਵੱਲੋਂ ਟਰੱਕਰਸ ਨੂੰ ਪਿੱਛੇ ਹਟਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਵਿਚਾਲੇ ਟਰੱਕਰਸ ਤੇ ਪੁਲਿਸ ਮੁਲਾਜ਼ਮ ਆਪਸ ਵਿਚ ਭਿੜ ਗਏ।