ਕੈਨੇਡਾ ਦੇ ਪ੍ਰਦਰਸ਼ਨ ਤੋਂ ਬਾਅਦ ਫਰਾਂਸ ਵੀ ਹੋਇਆ ਸਖ਼ਤ; ਇਥੇ ਜੇ ਉਲੰਘਣਾ ਕੀਤੀ ਤਾਂ ਹੋਵੇਗੀ ਜੇਲ੍ਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਂਸ 'ਚ ਵੀ ਕੈਨੇਡਾ ਵਾਂਗ ਟਰੱਕਾਂ ਦੇ ਪ੍ਰਦਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ਵਿਚ ਪੈਰਿਸ ਪੁਲਿਸ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਪਾਬੰਦੀਆਂ ਦੇ ਖਿਲਾਫ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ 'ਆਜ਼ਾਦੀ ਦੇ ਕਾਫਲਿਆਂ' 'ਤੇ ਪਾਬੰਦੀ ਲਗਾ ਰਹੀ ਹੈ। ਟਰੱਕ ਡਰਾਈਵਰਾਂ ਦੇ ਇਸ ਪ੍ਰਦਰਸ਼ਨ ਕਾਰਨ ਓਟਾਵਾ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਸ਼ਹਿਰ ਦੀ ਪੁਲਿਸ ਨੇ ਇਕ ਬਿਆਨ 'ਚ ਕਿਹਾ, "ਮੁੱਖ ਸੜਕਾਂ 'ਤੇ ਜਾਮ ਨੂੰ ਰੋਕਣ, ਟਿਕਟ ਜਾਰੀ ਕਰਨ ਤੇ ਇਸ ਵਿਰੋਧ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਤਾਇਨਾਤੀ ਕੀਤੀ ਜਾਵੇਗੀ।"

ਪੁਲਿਸ ਨੇ ਕਿਹਾ ਕਿ ਸੜਕਾਂ ਜਾਮ ਕਰਨ ਵਾਲਿਆਂ ਨੂੰ ਦੋ ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ 'ਤੇ 4,500 ਯੂਰੋ ਦਾ ਜੁਰਮਾਨਾ ਤੇ ਤਿੰਨ ਸਾਲ ਦੀ ਡਰਾਈਵਿੰਗ ਬੈਨ ਵੀ ਲੱਗੇਗਾ। ਪੈਰਿਸ ਪੁਲਿਸ ਦਾ ਇਹ ਕਦਮ ਫਰਾਂਸ ਦੇ ਆਸਪਾਸ ਤੋਂ ਕਾਰਾਂ, ਵੈਨਾਂ ਅਤੇ ਮੋਟਰਸਾਈਕਲਾਂ ਦੇ ਕਈ ਕਾਫਲੇ ਦੇਖੇ ਜਾਣ ਤੋਂ ਬਾਅਦ ਆਇਆ ਹੈ। ਇਨ੍ਹਾਂ ਵਾਹਨਾਂ ਨਾਲ ਫਰਾਂਸ ਦੀ ਰਾਜਧਾਨੀ 'ਚ ਲੋਕ ਇਕੱਠੇ ਹੋਣ ਲਈ ਤਿਆਰ ਹਨ। ਇਹ ਲੋਕ ਕੈਨੇਡਾ 'ਚ ਹੋਏ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹਨ। ਦਰਅਸਲ, ਕੈਨੇਡਾ 'ਚ ਟਰੱਕ ਡਰਾਈਵਰਾਂ ਲਈ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਓਟਾਵਾ ਵਿੱਚ ਪ੍ਰਦਰਸ਼ਨ ਕੀਤਾ।