ਨਿਊਜ਼ ਡੈਸਕ (ਸਿਮਰਨ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਅੱਜ ਮੋਗਾ ਜ਼ਿਲ੍ਹਾ ਪੁਲੀਸ ਦੇ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ।
ਇਸ ਬਾਰੇ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਨੂੰ ਸ਼ਿਕਾਇਤ ਮਿਲੀ ਸੀ ਕਿ 1 ਲਵਜੀਤ ਸਿੰਘ ਉਰਫ ਲਵ, ਬਿਕਰਮ ਉਰਫ ਹਨੀ, ਰਣਜੀਤ ਸਿੰਘ ਉਰਫ ਮਨੀ, ਭੁਪਿੰਦਰ ਸਿੰਘ ਉਰਫ ਬਿੱਟੂ ਜੋ ਕਿ ਕੋਠੀ ਕਰਾਏ ਤੇ ਲੈ ਕੇ ਰਹਿ ਰਹੇ ਹਨ । ਇਹਨਾ ਵਿੱਚੋਂ ਲਵਜੀਤ ਸਿੰਘ ਉਰਫ ਲਵ ਕਾਫੀ ਵੱਡਾ ਸਮੱਲਗਰ ਹੈ ਅਤੇ ਨਸ਼ਾ ਸਮੱਗਲਿੰਗ ਦੇ ਕੇਸਾਂ ਵਿੱਚ ਭਗੋੜਾ ਹੈ ।
ਲਵਜੀਤ ਸਿੰਘ ਆਪਣੇ ਉਕਤ ਸਾਥੀਆਂ ਸਮੇਤ ਮੋਗਾ ਇਲਾਕੇ ਵਿੱਚ ਵੀ ਨਸ਼ਿਆ ਦੀ ਸਪਲਾਈ ਕਰਦਾ ਹੈ । ਜਿਸ ਤੇ ਇੰਸਪੈਕਟਰ ਤਰਲੋਚਨ ਸਿੰਘ ਵੱਲੋਂ ਸ੍ਰੀ ਦਮਨਬੀਰ ਸਿੰਘ, ਪੀ.ਪੀ.ਐਸ , ਡੀ.ਐਸ.ਪੀ ( ਸਿਟੀ ) ਮੋਗਾ ਦੀ ਹਾਜਰੀ ਵਿੱਚ ਇਹਨਾ ਸਮਲੰਗਰਾਂ ਵੱਲੋਂ ਕਿਰਾਏ 'ਤੇ ਲਈ ਹੋਈ ਕੋਠੀ 'ਤੇ ਜਦੋ ਰੇਡ ਕੀਤੀ ਗਈ ਤਾ ਉਕਤ ਚਾਰਾਂ ਸਮੱਲਗਰਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਕਿੱਲੋਂ ਹੈਰੋਇਨ, 10,45,800/- ਰੁਪਏ ਦੀ ਡਰੱਗ ਮਨੀ ਅਤੇ 4 ਮੋਬਾਇਲ ਫੋਨ ਬਰਾਮਦ ਹੋਏ ਹਨ।
ਇਸਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਕਿ ਉਹ ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਏਰੀਆ ਵਿੱਚੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦੇ ਸਨ। ਫਿਲਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।