ਅਮਰੀਕਾ : ਅਣਪਛਾਤੇ ਬੰਦੂਕਧਾਰੀ ਨੇ ਬਾਰ ਵਿਚ ਅੰਨੇਵਾਹ ਕੀਤੀ ਗੋਲੀਬਾਰੀ, 4 ਦੀ ਮੌਤ

by

ਕੰਸਾਸ ਸਿਟੀ (Vikram Sehajpal) : ਅਣਪਛਾਤੇ ਬੰਦੂਕਧਾਰੀ ਵਲੋਂ ਅਮਰੀਕਾ ਦੇ ਕੰਸਾਸ ਸੂਬੇ ਵਿਚ ਇਕ ਬਾਰ 'ਚ ਅੰਨੇਵਾਹ ਗੋਲੀਬਾਰੀ ਕਰਦਿਆਂ 4 ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ 5 ਹੋਰ ਗੰਭੀਰ ਜ਼ਖ਼ਮੀ ਹੋ ਗਏ। ਫ਼ੌਕਸ ਨਿਊਜ਼ ਮੁਤਾਬਕ ਸੈਂਟਰਲ ਐਵੇਨਿਊ ਸਥਿਤ ਟਕੀਲਾ ਕੇ.ਸੀ. ਬਾਰ ਵਿਚ ਐਤਵਾਰ ਵੱਡੇ ਤੜਕੇ ਗੋਲੀਬਾਰੀ ਦੀ ਇਹ ਵਾਰਦਾਤ ਹੋਈ।

ਘਟਨਾ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਅਤੇ ਹਮਲਾਵਰ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਮ੍ਰਿਤਕਾਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਗਏ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਇਕੋ ਸ਼ਖਸ ਨੇ ਕੀਤੀ ਜਾਂ ਇਕ ਤੋਂ ਜ਼ਿਆਦਾ ਬੰਦੂਕਧਾਰੀ ਵਾਰਦਾਤ ਵਿਚ ਸ਼ਾਮਲ ਸਨ।