by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : WWE ਦੀ ਸਾਬਕਾ ਪਹਿਲਵਾਨ ਤੇ ਰਿਐਲਿਟੀ ਸੀਰੀਜ਼ ਟਾਫ਼ ਇਨਫ਼ ਦੇ ਸੀਜ਼ਨ 6 ਦੀ ਜੇਤੂ ਸਾਰਾ ਲੀ ਦਾ ਦੇਹਾਂਤ ਹੋ ਗਿਆ ਹੈ। ਉਸ ਨੇ 30 ਸਾਲਾ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ ਹੈ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਟੈਰੀ ਨੇ ਪੋਸਟ ਸਾਂਝੀ ਕਰ ਕੇ ਲਿਖਿਆ: ਭਾਰੇ ਦਿਲ ਨਾਲ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਸਾਡੀ ਸਾਰਾ ਲਈ ਦੀ ਮੌਤ ਹੋ ਚੁੱਕੀ ਹੈ। ਅਸੀਂ ਸਾਰੇ ਇਸ ਨਾਲ ਕਾਫੀ ਸਦਮੇ ਵਿੱਚ ਹਾਂ। ਲੀ ਨੂੰ ਸਾਈਂਨਸ ਦੀ ਲਾਗ ਹੋਈ ਸੀ ਪਰ ਇਸ ਹਫਤੇ ਦੇ ਸ਼ੁਰੂ 'ਚ ਉਸਨੇ ਪੋਸਟ ਕੀਤਾ ਕਿ ਉਹ ਕੰਮ ਕਰਨ ਲਈ ਵਧੀਆਂ ਮਹਿਸੂਸ ਕਰ ਰਹੀ ਹੈ ।