ਚੀਨ ‘ਚ ਅਮਰੀਕੀ ਹਵਾਈ ਫ਼ੌਜ ਦਾ ਸਾਬਕਾ ਪਾਇਲਟ ਗ੍ਰਿਫ਼ਤਾਰ

by mediateam

ਬੀਜਿੰਗ (Vikram Sehajpal) : ਚੀਨ ਵਿਚ ਅਮਰੀਕਾ ਦੀ ਦਿੱਗਜ ਬਹੁਰਾਸ਼ਟਰੀ ਕੰਪਨੀ ਫੈਡਐਕਸ ਦੇ ਇੱਕ ਪਾਇਲਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਜਦ ਉਸ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਏਅਰ ਗੰਨ ਪੈਲੇਟ ਮਿਲਿਆ। ਇਹ ਅਜਿਹੇ ਸਮੇਂ ਹੋਇਆ ਜਦ ਅਮਰੀਕਾ ਦੀ ਇਹ ਕੰਪਨੀ ਚੀਨ ਵਿਚ ਜਾਂਚ ਦਾ ਸਾਹਮਣਾ ਕਰ ਰਹੀ ਹੈ। ਫੈਡਐਕਸ, ਚੀਨੀ ਕੰਪਨੀ ਹੁਵਾਵੇਈ ਨਾਲ ਜੁੜੀ ਡਿਲੀਵਰੀ ਧਾਂਦਲੀਆਂ ਦੇ ਕਾਰਨ ਜਾਂਚ ਦੇ ਘੇਰੇ ਵਿਚ ਹੈ। 

ਅਮਰੀਕੀ ਹਵਾਈ ਫ਼ੌਜ ਦੇ ਸਾਬਕਾ ਪਾਇਲਟ ਟੋਡ ਹੋਨ ਨੂੰ ਚੀਨੀ ਅਧਿਕਾਰੀਆਂ ਨੇ ਇੱਕ ਹਫਤੇ ਪਹਿਲਾਂ ਉਸ ਸਮੇਂ ਕਾਬੂ ਕੀਤਾ ਜਦ ਗਵਾਂਗਝੂ ਵਿਚ ਉਹ ਜਹਾਜ਼ ਦੀ ਉਡੀਕ ਕਰ ਰਹੇ ਸੀ। ਫੈਡਐਕਸ ਦੀ ਬੁਲਾਰਾ ਨੇ ਦੱਸਿਆ ਕਿ ਗਵਾਂਗਝੂ ਵਿਚ ਚੀਨ ਦੇ ਅਧਿਕਾਰੀਆਂ ਨੇ ਸਾਡੇ ਇੱਕ ਪਾਇਲਟ ਨੂੰ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਛੱਡ ਦਿੱਤਾ। ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਸੀ ਜਿਸ ਵਿਚ ਇੱਕ ਸ਼ੱਕੀ ਚੀਜ਼ ਮਿਲੀ ਸੀ।