ਦੱਖਣੀ ਕੋਰੀਆ ਦੀ ਸਾਬਕਾ ਮਹਿਲਾ ਰਾਸ਼ਟਰਪਤੀ ਨੂੰ 20 ਸਾਲ ਕੈਦ ਦੀ ਸਜ਼ਾ

by vikramsehajpal

ਸਿਓਲ (ਦੇਵ ਇੰਦਰਜੀਤ)- ਦੱਖਣੀ ਕੋਰੀਆ ਦੀ ਸੁਪਰੀਮ ਕੋਰਟ ਨੇ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਨ ਹੇ (68) ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ 15 ਸਾਲ ਦੀ ਸਜ਼ਾ ਉਸ ਨੂੰ ਰਿਸ਼ਵਤ ਲੈਣ ਅਤੇ 5 ਸਾਲ ਦੀ ਸਜ਼ਾ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਦਿੱਤੀ ਗਈ ਹੈ।ਸਾਬਕਾ ਮਹਿਲਾ ਰਾਸ਼ਟਰਪਤੀ ਨੂੰ 18 ਬਿਲੀਅਨ ਵਾਨ (110 ਕਰੋੜ ਰੁਪਏ) ਦਾ ਜੁਰਮਾਨਾ ਵੀ ਦੇਣਾ ਪਵੇਗਾ।

ਇਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਰਹਿ ਚੁੱਕੀ ਪਾਰਕ ਗੁਨ ਤੇ 2017 ਵਿੱਚ ਸੱਤਾ ਦੀ ਦੁਰਵਰਤੋਂ, ਰਿਸ਼ਵਤਖੋਰੀ, ਸਰਕਾਰੀ ਭੇਤਾਂ ਨੂੰ ਲੀਕ ਕਰਨ ਦਾ ਦੋਸ਼ ਲੱਗਾ ਸੀ। ਇਸ ਕੇਸ ਵਿੱਚ ਉਸ ਨੂੰ 2018 ਵਿੱਚ 24 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਨਵੇਂ ਸਬੂਤ ਸਾਹਮਣੇ ਆਏ ਤਾਂ ਸਜ਼ਾ ਇੱਕ ਸਾਲ ਹੋਰ ਵਧਾ ਕੇ 25 ਸਾਲ ਕੀਤੀ ਗਈ ਹੈ।ਪਾਰਕ ਗੁਨਤੇ ਇਹ ਦੋਸ਼ ਵੀ ਸੀ ਕਿ ਉਹ ਆਪਣੀ ਸਹੇਲੀ ਚੋਈ ਸੁਨ-ਸਿਲ ਨਾਲ ਮਿਲ ਕੇ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਤੋਂ ਲੱਖਾਂ ਡਾਲਰ ਰਿਸ਼ਵਤ ਲੈਂਦੀ ਸੀ। ਇਸ ਵਿੱਚ ਸੈਮਸੰਗ ਵਰਗੀ ਵੱਡੀ ਕੰਪਨੀ ਵੀ ਸ਼ਾਮਲ ਹੈ।