ਸਾਬਕਾ ਓਨਟਾਰੀਓ ਕੈਬਿਨੇਟ ਮੰਤਰੀ ਡੇਵਿਡ ਕੈਪਲਨ ਦਾ 54 ਸਾਲ ਦੀ ਉਮਰ ਦੇ ਵਿਚ ਦੇਹਾਂਤ

by mediateam

ਓਟਾਵਾ , 26 ਜੁਲਾਈ ( NRI MEDIA )

ਸਾਬਕਾ ਓਨਟਾਰੀਓ ਕੈਬਿਨੇਟ ਮੰਤਰੀ ਤੇ 1997 ਤੋਂ 2011 ਤਕ ਲਿਬਰਲ ਐਮ.ਪੀ.ਪੀ. ਰਹਿ ਚੁੱਕੇ ਡੇਵਿਡ ਕੈਪਲਨ ਦਾ 54 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ, ਇਹਨਾਂ ਨੂੰ 2003 ਦੇ ਵਿਚ ਬੁਨਿਆਦੀ ਢਾਂਚਾ ਮੰਤਰੀ ਅਤੇ ਫਿਰ 2007 ਦੇ ਵਿਚ ਸਿਹਤ ਮੰਤਰੀ ਬਣਾਇਆ ਗਿਆ ਸੀ |


2009 ਦੇ ਵਿਚ ਇਕ ਔਡੀਟਰ ਜਨਰਲ ਦੀ ਕੈਪਲਨ ਦੁਆਰਾ ਈ-ਹੈਲਥ ਉਨਟਾਰੀਓ ਉੱਤੇ ਕੀਤੇ ਗਏ ਖਰਚੇ ਦੀ ਵਿਸ਼ੇਸ਼ ਰਿਪੋਰਟ ਤੋਂ ਬਾਅਦ ਉਹਨਾਂ ਨੇ ਸਿਹਤ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ 2011 ਦੀ ਮੁੜ ਤੋਂ ਸੂਬਾਈ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਨਿਰਣਾ ਕੀਤਾ, ਸੂਬਾਈ ਰਾਜਨੀਤੀ ਵਿਚ ਦਾਖਿਲ ਹੋਣ ਤੋਂ ਪਹਿਲਾ ਕੈਪਲਨ ਡੌਨ ਵੈਲੀ ਇਲਾਕੇ ਦੇ ਵਿਚ ਇਕ ਸਕੂਲ ਬੋਰਡ ਟਰੱਸਟੀ ਸੀ, ਪਿਛਲੇ ਸਾਲ ਕੈਪਲਨ ਨੇ ਨਗਰਪਾਲਿਕਾ ਚੋਣਾਂ ਦੇ ਵਿਚ ਵਾਰਡ 16 ਦੇ ਵਿਚ ਆਪਣੀ ਕਿਸਮਤ ਆਜਮਾਨੀ ਚਾਹੀ ਪਰ ਉਹ ਲੰਬੇ ਸਮੇ ਤੋਂ ਕੌਂਸਲਰ ਰਹੇ ਅਤੇ ਮੌਜੂਦਾ ਡਿਪਟੀ ਮੇਅਰ ਦੇਨਜ਼ਿਲ ਮਿੰਨਾਨ ਵੰਗ ਤੋਂ ਹਾਰ ਗਏ।

ਡੇਵਿਡ ਕੈਪਲਨ ਦੀ ਮੌਤ ਉੱਤੇ ਸਾਬਕਾ ਪ੍ਰੀਮੀਅਰ ਕੈਥਲੀਨ ਵਯਨਣੇ ਅਤੇ ਮੌਜੂਦਾ ਪ੍ਰੀਮੀਅਰ ਡਗ ਫੋਰਡ ਨੇ ਟਵਿੱਟਰ ਉਤੇ ਪੋਸਟ ਸਾਂਝੀ ਕਰਕੇ ਡੂੰਘਾ ਸ਼ੋਕ ਪ੍ਰਗਟ ਕੀਤਾ ਹੈ , ਹਾਲੇ ਤਕ ਇਸਤੋਂ ਵੱਧ ਵੇਰਵੇ ਸਾਹਮਣੇ ਨਹੀਂ ਆਏ ਹਨ।