ਨਿਊਜ਼ ਡੈਸਕ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਗ੍ਰਹਿ ਮੰਤਰੀ ਸੈਨੇਟਰ ਅਬਦੁਲ ਰਹਿਮਾਨ ਮਲਿਕ ਦਾ 70 ਸਾਲ ਦੀ ਉਮਰ 'ਚ ਬੁੱਧਵਾਰ ਤੜਕੇ ਇਸਲਾਮਾਬਾਦ 'ਚ ਦੇਹਾਂਤ ਹੋ ਗਿਆ। ਉਸਦੇ ਪਰਿਵਾਰ ਅਨੁਸਾਰ ਸੈਨੇਟਰ ਰਹਿਮਾਨ ਮਲਿਕ ਨੂੰ 1 ਫਰਵਰੀ ਨੂੰ ਕੋਵਿਡ ਤੋਂ ਬਾਅਦ ਫੇਫੜਿਆਂ ਦੀ ਲਾਗ ਦੇ ਇਲਾਜ ਲਈ ਇਸਲਾਮਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਭੇਜਿਆ ਗਿਆ ਸੀ ਜਿੱਥੇ ਬੁੱਧਵਾਰ ਸਵੇਰੇ ਉਸਦੀ ਮੌਤ ਹੋ ਗਈ। ਰਹਿਮਾਨ ਮਲਿਕ ਹਾਲ ਹੀ 'ਚ ਕਰੋਨਾਵਾਇਰਸ ਤੋਂ ਠੀਕ ਹੋ ਗਿਆ ਸੀ, ਪਰ 1 ਫਰਵਰੀ ਨੂੰ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਸ਼ਿਫਟ ਕਰ ਦਿੱਤਾ ਗਿਆ ਨਿੱਜੀ ਟੀਵੀ ਚੈਨਲਾਂ ਨੇ ਦੱਸਿਆ।
ਰਹਿਮਾਨ ਮਲਿਕ ਨੇ 25 ਮਾਰਚ, 2008 ਤੋਂ 16 ਮਾਰਚ, 2013 ਤਕ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਮਲਿਕ ਦਾ ਜਨਮ 12 ਦਸੰਬਰ, 1951 ਨੂੰ ਸਿਆਲਕੋਟ ਵਿੱਚ ਹੋਇਆ ਸੀ। ਰਾਸ਼ਟਰੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਉਸਨੇ ਇਕ ਵਿਸ਼ੇਸ਼ ਏਜੰਟ ਵਜੋਂ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) 'ਚ ਇਕ ਸਫਲ ਕਰੀਅਰ ਬਣਾਇਆ ਸੀ, ਅੰਤ 'ਚ 1993 ਤੱਕ 1996 ਤੱਕ ਐੱਫਆਈਏ ਦੇ ਵਧੀਕ ਡਾਇਰੈਕਟਰ ਜਨਰਲ ਬਣੇ।