by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਆਗੂ ਪੀ. ਚਿਦਾਂਬਰਮ ਦੀ ਰਿਹਾਇਸ਼ ’ਤੇ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਨੇ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਚਿਦਾਂਬਰਮ ਖ਼ਿਲਾਫ਼ ਚੀਨ ਦੇ 250 ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਨਵਾਂ ਮਾਮਲਾ ਦਰਜ ਕੀਤਾ ਹੈ।
ਚਿਦਾਂਬਰਮ ਦੇ ਪੁੱਤਰ 'ਤੇ ਲੋਕ ਸਭਾ ਸੰਸਦ ਮੈਂਬਰ ਕਾਰਤੀ ਦੇ ਚੇਨਈ, ਦਿੱਲੀ ਅਤੇ ਮੁੰਬਈ ਸਮੇਤ 9 ਟਿਕਾਣਿਆਂ ’ਤੇ ਤਲਾਸ਼ੀ ਲਈ ਜਾ ਰਹੀ ਹੈ। ਛਾਪੇਮਾਰੀ ’ਤੇ ਕਾਰਤੀ ਨੇ ਜਾਣਕਾਰੀ ਦਿੰਦੇ ਟਵੀਟ ਕੀਤਾ, ‘‘ਹੁਣ ਤਾਂ ਮੈਂ ਗਿਣਤੀ ਵੀ ਭੁੱਲ ਗਿਆ ਹਾਂ ਕਿੰਨੀ ਵਾਰ ਅਜਿਹਾ ਹੋਇਆ ਹੈ? ਰਿਕਾਰਡ ਦਰਜ ਕੀਤਾ ਜਾਣਾ ਚਾਹੀਦੀ ਹੈ।’’