ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਈ.ਪੀ.ਐੱਲ. 'ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਵਿਕਟਕੀਪਰ ਨੇ ਹਰਿਆਣਾ ਦੇ ਕ੍ਰਿਕਟਰ ਮ੍ਰਿਨਾਕ ਸਿੰਘ ਖ਼ਿਲਾਫ਼ 1.63 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਰਿਸ਼ਭ ਪੰਤ ਨੂੰ ਸਸਤੇ ਭਾਅ 'ਤੇ ਮਹਿੰਗੀਆਂ ਲਗਜ਼ਰੀ ਘੜੀਆਂ ਖ਼ਰੀਦਣ ਦਾ ਝਾਂਸਾ ਦਿੱਤਾ ਗਿਆ ਸੀ।
ਰਿਸ਼ਭ ਪੰਤ ਦੀ ਸ਼ਿਕਾਇਤ ਮੁਤਾਬਕ ਜਨਵਰੀ 2021 'ਚ ਮ੍ਰਿਨਾਕ ਨੇ ਉਨ੍ਹਾਂ 'ਤੇ ਉਨ੍ਹਾਂ ਦੇ ਮੈਨੇਜਰ ਨੂੰ ਦੱਸਿਆ ਸੀ ਕਿ ਉਸ ਨੇ ਮਹਿੰਗੀਆਂ ਚੀਜ਼ਾਂ ਜਿਵੇਂ ਕਿ ਲਗਜ਼ਰੀ ਘੜੀਆਂ, ਬੈਗ 'ਤੇ ਗਹਿਣਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਸ ਨੇ ਕਈ ਕ੍ਰਿਕਟਰਾਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਉਹ ਸਾਰੇ ਉਸ ਦੇ ਗਾਹਕ ਹਨ। ਨਾਲ ਹੀ ਮ੍ਰਿਨਾਕ ਨੇ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਘੱਟ ਕੀਮਤ 'ਤੇ ਬ੍ਰਾਂਡੇਡ ਘੜੀਆਂ ਦਿਵਾਏਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਪੁਲਿਸ ਨੇ ਮ੍ਰਿਨਾਕ ਨੂੰ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ।