by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਹਰਸਹਾਏ 'ਚ ਆਦਰਸ਼ ਨਗਰ ਵਿਖੇ ਇਕ ਵਿਆਹ ਸਮਾਰੋਹ ਦੌਰਾਨ ਗੋਲ਼ੀ ਚੱਲਣ ਨਾਲ ਸਾਬਕਾ ਐੱਮ. ਸੀ. ਪੰਕਜ ਮੰਡੋਰਾ ਦੇ ਜ਼ਖਮੀ ਹੋਇਆ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਆਦਰਸ਼ ਨਗਰ ਮੰਦਿਰ ਵਾਲੀ ਗਲੀ ਵਿਚ ਇਕ ਵਿਆਹ ਸਮਾਰੋਹ ਦੌਰਾਨ ਗਲੀ ਵਿਚ ਘੜੋਲੀ ਕੱਢ ਰਹੇ ਕਿਸੇ ਇਕ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਜੋ ਕਿ ਉੱਪਰ ਕਿਸੇ ਚੀਜ਼ ਨਾਲ ਵੱਜ ਕੇ ਉਸ ਦਾ ਸ਼ਰਾ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਪੰਕਜ ਮੰਡੋਰਾ ਸਾਬਕਾ ਐੱਮ. ਸੀ. ਦੇ ਪੇਟ ਵਿਚ ਵੱਜਿਆ ਜਿਸ ਦੇ ਚੱਲਦਿਆਂ ਉਹ ਜ਼ਖ਼ਮੀ ਹੋ ਗਿਆ ।
ਸਾਬਕਾ ਐੱਮ. ਸੀ. ਪੰਕਜ ਮੰਡੋਰਾ ਨੇ ਕਿਹਾ ਕਿ ਮੈਂ ਅਕਾਲੀ ਵਰਕਰ ਹਾਂ ਜਦੋਂ ਦੀਆਂ ਚੋਣਾਂ ਸਪੰਨ ਹੋਈਆਂ ਹਨ ਤਾਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਤੈਨੂੰ ਜਾਨੋਂ ਮਾਰ ਦੇਣਾ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਮੇਰੇ ’ਤੇ ਹਮਲੇ ਵੀ ਹੋ ਚੁੱਕੇ ਹਨ।