ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਵਾਪਸ ਭਾਰਤ ਆਏ ਹਨ। ਦੱਸ ਦਈਏ ਕਿ ਹੁਣ ਚੰਨੀ ਵਿਜੀਲੈਂਸ ਦੇ ਰਾਡਰ 'ਤੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਸਾਜਿਸ਼ਾਂ ਕਰ ਰਹੀ ਹੈ। ਉਨ੍ਹਾਂ ਦੇ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ 3 ਮਹੀਨਿਆਂ ਦਾ ਕਾਰਜਕਾਲ ਹੀ ਵਿਵਾਦਾਂ 'ਚ ਘੇਰਿਆ ਜਾ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਉਹ ਨਾ ਤਾਂ ਸ਼ਰਾਬ ਪੀਂਦੇ , ਨਾ ਹੀ ਮੀਟ ਖਾਂਦੇ ਹਨ । ਫਿਰ ਖਰਚ ਕਿਵੇਂ ਹੋ ਸਕਦਾ ਹੈ । ਜ਼ਿਕਰਯੋਗ ਹੈ ਕਿ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਚਮਕੌਰ ਸਾਹਿਬ ਵਿਖੇ 2021 ਨੂੰ ਉਦਘਾਟਨ ਕੀਤੇ ਗਏ ਦਾਸਤਾਨ -ਏ -ਸ਼ਹਾਦਤ ਥੀਮ ਪਾਰਕ ਦੇ ਸਮਾਰੋਹ ਦੇ ਪ੍ਰਬੰਧਾਂ 'ਚ ਘਪਲਾ ਕੀਤਾ ਗਿਆ । ਉਹ ਘਪਲੇ ਦੇ ਪੈਸੇ ਚੰਨੀ ਨੇ ਪੁੱਤ ਦੇ ਵਿਆਹ ਖਰਚੇ 'ਚ ਲਗਾਏ ਗਏ ਹਨ। ਫਿਲਹਾਲ ਵਿਜੀਲੈਂਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋ ਉਹ ਪਿੰਡ ਮੂਸਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਮਾਨਸਾ 'ਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਚੰਨੀ ਨੇ ਕਿਹਾ ਮੇਰੇ ਪੁੱਤ ਦਾ ਵਿਆਹ ਗੁਰੂਦੁਆਰਾ ਸਾਹਿਬ 'ਚ ਸਾਦੇ ਢੰਗ ਨਾਲ ਹੋਇਆ ਹੈ। ਜਿੱਥੇ ਮੈ ਵਿਆਹ ਦੀਆਂ ਬਾਕੀ ਰਸਮਾਂ ਕੀਤੀਆਂ ਹਨ। ਉਹ ਹੋਟਲ ਮੇਰੇ ਦੋਸਤ ਦਾ ਸੀ, ਉਸ ਨੇ ਮੇਰੇ ਕੋਲੋਂ ਪੈਸੇ ਨਹੀਂ ਲਏ।