ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਸਾਬਕਾ CM ਚੰਨੀ ਨੇ ਕਿਹਾ ਕਿ ਉਸ ਖ਼ਿਲਾਫ਼ ਕਾਰਵਾਈ ਲਈ ਅੱਜ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਵਿਜੀਲੈਂਸ ਨੇ ਮੈਨੂੰ ਤਲਬ ਕਰ ਦਿੱਤਾ ਹੈ ਤੇ ਮੈ ਇੱਕਲਾ ਉੱਥੇ ਜਾਵਾਂਗਾ। ਮੈਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਤਿਆਰ ਹੈ… ਇਹ ਸਭ ਲੋਕ ਮੈਨੂੰ ਜਾਨੋ ਮਾਰਨਾ ਚਾਹੁੰਦੇ ਹਨ। ਬੀਤੀ ਦਿਨੀਂ ਮੈ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤੇ ਅੱਜ ਮੇਰੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮੈ ਕਿਸੇ ਕੋਲੋਂ ਇੱਕ ਪੈਸਾ ਨਹੀ ਲਿਆ…. ਮੇਰੇ ਖ਼ਿਲਾਫ਼ ਝੂਠੀ ਕਾਰਵਾਈ ਕੀਤੀ ਜਾ ਰਹੀ ਹੈ । ਚੰਨੀ ਨੇ ਕਿਹਾ ਮੈ ਵਿਜੀਲੈਂਸ ਵਲੋਂ ਕੀਤੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਸ ਮੁਸ਼ਕਲ ਦੇ ਸਮੇ ਮੇਰੀ ਪਾਰਟੀ ਮੇਰੇ ਨਾਲ ਖੜ੍ਹੀ ਹੈ, ਇਸ ਲਈ ਮੈ ਧੰਨਵਾਦੀ ਹਾਂ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਖ਼ਿਲਾਫ਼ ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾ ਰਹੀ ਹੈ । ਉਸ ਨੂੰ ਆਪਣੀ ਜਾਇਦਾਦ ਦੇ ਸਾਰੇ ਦਸਤਾਵੇਜ਼ ਵਿਜੀਲੈਂਸ ਸਾਹਮਣੇ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ।
by jaskamal